‘ਦ ਖ਼ਾਲਸ ਬਿਊਰੋ : ਪਟਿਆਲੇ ਜਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਧਰਮਿੰਦਰ ਸਿੰਘ ਬਸੰਤ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਨਾਲ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਨਾਅਰੇ ਵੀ ਲਗਾਏ ਗਏ ਸਨ। ਧਰਮਿੰਦਰ ਸਿੰਘ ਬਸੰਤਪੂਰਾ ਨੇ ਮੀਡੀਆ ਨਾਲ ਗੱਸ ਕਰਦਿਆਂ ਇਹ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਵਧੀਆ ਨੀਤੀਆਂ ਦੇ ਕਾਰਨ ਉਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਾਂ। ਕਿਉਂਕਿ ਆਪ ਪਾਰਟੀ ਦੀਆਂ ਨੀਤੀਆਂ ਬਹੁਤੀ ਵਧੀਆ ਨਹੀਂ ਹਨ, ਮੈਂ ਕਈ ਸਾਲ ਇਸ ਪਾਰਟੀ ਵਿੱਚ ਕੰਮ ਕੀਤਾ ਹੈ।
