ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ 2022 ਤੋਂ ਬਾਅਦ ਹੋਈਆਂ 8 ਉਪ ਚੋਣਾਂ ਵਿੱਚੋਂ 6 ਜਿੱਤੀਆਂ ਹਨ, ਹੁਣ ਤਰਨਤਾਰਨ ਵਿਧਾਨ ਸਭਾ ਸੀਟ ਦੇ ਨਤੀਜੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ।ਪਹਿਲੀ ਉਪ ਚੋਣ ਸੰਗਰੂਰ ਲੋਕ ਸਭਾ ਸੀਟ ‘ਤੇ ਹੋਈ, ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫ਼ਾ ਦਿੱਤਾ। ਇੱਥੇ ਆਪ ਨੂੰ ਹਾਰ ਮਿਲੀ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਜਿੱਤੇ।
ਇਸ ਤੋਂ ਬਾਅਦ ਜਲੰਧਰ ਲੋਕ ਸਭਾ ਅਤੇ ਲੁਧਿਆਣਾ ਵੈਸਟ ਵਿਧਾਨ ਸਭਾ ਉਪ ਚੋਣ ਵਿੱਚ ਆਪ ਨੇ ਜਿੱਤ ਹਾਸਲ ਕੀਤੀ। ਲੋਕ ਸਭਾ ਚੋਣਾਂ 2024 ਤੋਂ ਬਾਅਦ ਖਾਲੀ ਹੋਈਆਂ ਚਾਰ ਸੀਟਾਂ ਵਿੱਚੋਂ ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ‘ਚ ਆਪ ਜਿੱਤੀ, ਪਰ ਬਰਨਾਲਾ ‘ਚ ਹਾਰ ਗਈ।ਤਰਨਤਾਰਨ ਉਪ ਚੋਣ ਵਿੱਚ ਆਪ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ।
ਮੁਕਾਬਲੇ ਵਿੱਚ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਕੱਟੜਪੰਥੀ ਗਰੁੱਪਾਂ ਦੇ ਉਮੀਦਵਾਰ ਹਨ। ਜੇ ਆਪ ਜਿੱਤੀ ਤਾਂ 2022 ਤੋਂ ਹੁਣ ਤੱਕ 9 ਵਿੱਚੋਂ 7 ਉਪ ਚੋਣਾਂ ਜਿੱਤਣ ਦਾ ਰਿਕਾਰਡ ਬਣੇਗਾ।

