The Khalas Tv Blog Punjab ‘ਆਪ’ ਸਰਕਾਰ ਦਾ ਪੰਜਾਬ ‘ਚ ਇਨ੍ਹਾਂ ਲੋਕਾਂ ਨੂੰ ਤੋਹਫ਼ਾ, ਨੈਸ਼ਨਲ ਹਾਈਵੇ ‘ਤੇ ਟੋਲ ‘ਚ 100 ਫ਼ੀਸਦੀ ਹੋਵੇਗੀ ਛੋਟ…
Punjab

‘ਆਪ’ ਸਰਕਾਰ ਦਾ ਪੰਜਾਬ ‘ਚ ਇਨ੍ਹਾਂ ਲੋਕਾਂ ਨੂੰ ਤੋਹਫ਼ਾ, ਨੈਸ਼ਨਲ ਹਾਈਵੇ ‘ਤੇ ਟੋਲ ‘ਚ 100 ਫ਼ੀਸਦੀ ਹੋਵੇਗੀ ਛੋਟ…

AAP government's gift to these people in Punjab will be 100 percent discount in toll on the National Highway...

ਚੰਡੀਗੜ੍ਹ : ਪੰਜਾਬ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਦਿਵਿਆਂਗਜਨਾਂ ਨੂੰ ਸੂਬੇ ਦੇ ਰਾਸਟਰੀ ਰਾਜਮਾਰਗਾਂ ‘ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ, 1988 ਅਤੇ ਇਸ ਦੇ ਨਿਯਮਾਂ ਅਨੁਸਾਰ ਦਿਵਿਆਂਗ ਵਿਅਕਤੀਆਂ ਦੇ ਨਾਂ ‘ਤੇ ਰਜਿਸਟਰਡ ਵਾਹਨਾਂ ਨੂੰ ਰਾਸ਼ਟਰੀ ਰਾਜ ਮਾਰਗਾਂ ‘ਤੇ ਟੋਲ ਤੋਂ ਪੂਰੀ ਛੋਟ ਮਿਲੇਗੀ। ਦਿਵਿਆਂਗ ਵਿਅਕਤੀ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਦਿਵਿਆਂਗ ਵਿਅਕਤੀ ਵਜੋਂ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਦਰਜ ਕਰਾਉਣਾ ਹੋਵੇਗਾ।

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅੱਗੇ ਕਿਹਾ ਕਿ ਕੋਈ ਵੀ ਦਿਵਿਆਂਗ ਵਿਅਕਤੀ ਆਪਣੇ ਨਵੇਂ ਜਾਂ ਮੌਜੂਦਾ ਵਾਹਨ ਨੂੰ ਦਿਵਿਆਂਗ ਵਿਅਕਤੀ ਵਜੋਂ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਕਰਵਾ ਸਕਦਾ ਹੈ। ਇਸ ਦਾ ਲਾਭ ਲੈਣ ਲਈ, ਸਬੰਧਤ ਵਿਅਕਤੀਆਂ ਨੂੰ ਵੈੱਬਸਾਈਟ https://exemptedfastag.nhai.org/exemptedfastag/ ‘ਤੇ ਰਜਿਸਟਰ ਕਰਕੇ ਇੱਕ ਵਿਸ਼ੇਸ਼ ਛੋਟ ਵਾਲਾ ਫਾਸਟ ਟੈਗ ਪ੍ਰਾਪਤ ਕਰਨ ਦੀ ਲੋੜ ਹੈ ਅਤੇ ਆਨਲਾਈਨ ਫਾਰਮ ਭਰਨ ਤੋਂ ਬਾਅਦ, ਸਮਰੱਥ ਅਧਿਕਾਰੀ ਇੱਕ ਛੋਟ ਵਾਲਾ ਵਿਸ਼ੇਸ਼ ਫਾਸਟ ਟੈਗ ਜਾਰੀ ਕਰੇਗਾ। ਇਹ ਟੈਗ ਦਿਵਿਆਂਗ ਵਿਅਕਤੀ ਦੇ ਵਾਹਨ ‘ਤੇ ਲਗਾਇਆ ਜਾਣਾ ਚਾਹੀਦਾ ਹੈ।

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਸਬੰਧਿਤ ਨਿਯਮਾਂ ਬਾਰੇ ਵਿਆਪਕ ਵੇਰਵੇ ਵਿਭਾਗ ਦੀ ਵੈੱਬਸਾਈਟ https://sswcd.punjab.gov.in/ ‘ਤੇ ਉਪਲਬਧ ਹਨ। ਇਸ ਤੋਂ ਇਲਾਵਾ, ਜੇਕਰ ਦਿਵਿਆਂਗ ਵਿਅਕਤੀਆਂ ਨੂੰ ਇਸ ਸਹੂਲਤ ਦੀ ਵਰਤੋਂ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਆਪਣੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਜਾਂ ਸਬੰਧਿਤ ਬਲਾਕ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

Exit mobile version