ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (HARYANA ASSEMBLY ELECTION 2024) ਦੌਰਾਨ ਜੀਂਦ ਦੀ ਜੁਲਾਨਾ ਸੀਟ ਜਿੱਥੋਂ ਭਲਵਾਨ ਵਿਨੇਸ਼ ਫੋਗਾਟ (VINESH PHOGAT) ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਉੱਥੋਂ ਮੁਕਾਬਲਾ ਭਲਵਾਨ VS ਭਲਵਾਨ ਵੇਖਣ ਨੂੰ ਮਿਲੇਗਾ।
ਆਮ ਆਦਮੀ ਪਾਰਟੀ ਨੇ 21 ਉਮੀਦਵਾਰਾਂ ਦੀ ਆਪਣੀ ਚੌਥੀ ਲਿਸਟ ਵਿੱਚ ਜੁਲਾਨਾ ਸੀਟ ਤੋਂ ਸਾਬਕਾ ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਰੈਸਲਰ ਕਵਿਤਾ ਦਲਾਲ (KAVITA DALAL) ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਵਿਤਾ ਜੁਲਾਨਾ (JULANA) ਦੇ ਪਿੰਡ ਮਾਲਵੀ ਦੀ ਰਹਿਣ ਵਾਲੀ ਹੈ। ਦਿੱਲੀ ਦੇ ਜੰਤਰ-ਮੰਤਰ ਵਿੱਚ ਮਹਿਲਾ ਭਲਵਾਨਾਂ ਦੀ ਹਮਾਇਤ ਕਰਨ ਵਾਲੀ ਕਵਿਤਾ ਦਲਾਲ ਹੁਣ ਵਿਨੇਸ਼ ਫੋਗਾਟ ਦੇ ਸਾਹਮਣੇ ਚੋਣ ਲੜੇਗੀ।
ਅੰਦੋਲਨ ਦੇ ਸਮੇਂ ਕਵਿਤਾ ਨੇ ਵਿਨੇਸ਼ ਨੂੰ ਕੁੜੀਆਂ ਦਾ ਰੋਲ ਮਾਡਲ ਦੱਸਿਆ ਸੀ। ਦੋਵੇ ਮਹਿਲਾ ਭਲਵਾਨ ਖੇਡ ਦੇ ਦੌਰਾਨ ਸਰੀਰ ਸ਼ੋਸ਼ਣ ਦਾ ਇਲਜ਼ਾਮ ਲਗਾ ਚੁੱਕੀਆਂ ਹਨ। ਕੱਲ੍ਹ ਹਰਿਆਣਾ ਵਿਧਾਨਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅਖ਼ੀਰਲਾ ਦਿਨ ਹੈ, ਕਾਂਗਰਸ ਨਾਲ ਗਠਜੋੜ ਨਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ 60 ਤੋਂ ਵੱਧ ਉਮੀਦਵਾਰਾਂ ਦਾ ਹੁਣ ਤੱਕ ਐਲਾਨ ਕਰ ਚੁੱਕੀ ਹੈ। ਸੂਬੇ ਵਿੱਚ ਕੁੱਲ 90 ਵਿਧਾਨਸਭਾ ਸੀਟਾਂ ਹਨ, ਇੱਕ ਹੀ ਗੇੜ੍ਹ ਵਿੱਚ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 8 ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।