ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਸ਼ਨਿੱਚਰਵਾਰ 22 ਜੂਨ ਤੋਂ ਕੈਂਪੇਨਿੰਗ ਦੀ ਸ਼ੁਰੂਆਤ ਕਰ ਦਿੱਤੀ ਹੈ । ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਐੱਮਪੀ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਂਫਰੰਸ ਕਰਕੇ ਪਾਰਟੀ ਦਾ ਏਜੰਡਾ ਦੱਸਿਆ । ਕੰਗ ਨੇ ਸਭ ਤੋਂ ਪਹਿਲਾਂ ਸ਼ੀਤਲ ਅੰਗੂਰਾਲ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਜਨਤਾ ਦੇ ਫਤਵੇ ਨਾਲ ਧੋਖਾ ਕੀਤਾ ਹੈ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ । ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ, ਪਲਟੂਵਾਦ ਬਨਾਮ ਇਮਾਨਦਾਰੀ ਦਾ ਮੁਕਾਬਲਾ ਹੈ, ਜਿੱਥੇ ਇੱਕ ਪਾਸੇ ਪੰਜਾਬ ਵਿਰੋਧੀ BJP ਦਾ ਉਮੀਦਵਾਰ ਹੈ ਜੋ ਮਾਫ਼ੀਆ ਦੀ ਪਿੱਠ ਥਾਪੜਨ ਲਈ ਜਾਣਿਆ ਜਾਂਦਾ ਹੈ ਤੇ ਦੂਜੇ ਪਾਸੇ ‘ਆਪ’ ਦੇ ਇਮਾਨਦਾਰ, ਸੂਝਵਾਨ ਤੇ ਲੋਕ-ਪੱਖੀ ਸੋਚ ਰੱਖਣ ਵਾਲ਼ੇ ਉਮੀਦਵਾਰ ਮਹਿੰਦਰ ਭਗਤ ਹਨ ਜਿੰਨਾਂ ਦੇ ਪਿਤਾ ਸੂਬੇ ਦੇ ਕੈਬਨਿਟ ਮੰਤਰੀ ਸਨ ਅਤੇ ਉਹ ਸਾਰੀ ਉਮਰ ਬੇਦਾਗ਼ ਰਹੇ । ਐੱਮਪੀ ਮਾਲਵਿੰਦਰ ਸਿੰਘ ਕੰਗ ਨੇ ਜਲੰਧਰ ਵੈਸਟ ਹਲਕੇ ਦੇ 10 ਕੰਮ ਗਿਣਵਾਏ ਜਿਸ ਤੇ ਜਿੱਤ ਦੇ ਬਾਅਦ ਸਰਕਾਰ ਖਾਸ ਧਿਆਨ ਦੇਵੇਗੀ । ਉਧਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤੀ ਕਿ ਮੁੱਖ ਮੰਤਰੀ ਮਾਨ ਜਲਦ ਹੀ ਜਲੰਧਰ ਵਿੱਚ ਕਿਰਾਏ ‘ਤੇ ਘਰ ਲੈਕੇ ਲੋਕਾਂ ਵਿੱਚ ਵਿਚਰਨਗੇ ।
ਜਲੰਧਰ ਵੈਸਟ ਦੇ ਨਾਲ 10 ਵਾਅਦੇ
1.ਪੀਣ ਵਾਲੇ ਸਾਫ ਪਾਣੀ ਪੂਰੇ ਹਲਕੇ ਵਿੱਚ ਪਹੁੰਚਾਇਆ ਜਾਵੇਗਾ ਇਸ ਦੇ ਲ਼ਈ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ ।
2. ਇਲਾਕੇ ਵਿੱਚ ਬਿਜਲੀ ਦਾ ਜਾਲ ਹਟਾਉਣ ਦੇ ਲਈ ਬਿਜਲੀ ਬੋਰਡ ਕੰਮ ਕਰੇਗਾ ।
3. ਜਲੰਧਰ ਵੈਸਟ ਵਿੱਚ ਸੜਕਾਂ ਦੇ ਨਵੀਆਂ ਸਟ੍ਰੀਟ ਲਾਈਟਾਂ ਲਗਾਇਆ ਜਾਣਗੀਆਂ ।
4. ਨਸ਼ਾ ਮਾਫੀਆ ਨੂੰ ਖਤਮ ਕੀਤਾ ਜਾਵੇਗਾ ।
5.ਕੂੜੇ ਦੇ ਡੰਪ ਹਟਾਇਆ ਜਾਵੇਗਾ ।
6. ਮੁਹੱਲਾ ਕਲੀਨਿਕ ਖੋਲੇ ਜਾਣਗੇ ।
7. ਕਾਲੋਨੀਆਂ ਵਿੱਚ CCTV ਲਗਾਏ ਜਾਣਗੇ ।
8. ਸੀਵਰੇਜ ਟ੍ਰੀਟ ਪਲਾਂਟ ਲਗਾਇਆ ਜਾਵੇਗਾ ।
9. ਸਪੋਰਟਸ ਗਰਾਉਂਡ ਖੋਲੇ ਜਾਣਗੇ ।
10. ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ ।