ਬਾਲੀਵੁੱਡ ਅਭਿਨੇਤਾ ਆਮਿਰ ਖਾਨ(Aamir Khan) ਨੇ ਐਕਟਿੰਗ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ, ਆਮਿਰ ਖਾਨ ਨੇ ਖੁਲਾਸਾ ਕੀਤਾ ਕਿ ਉਹ ਅਦਾਕਾਰੀ ਤੋਂ ਬ੍ਰੇਕ ਕਿਉਂ ਲੈ ਰਿਹਾ ਹੈ। ਅਭਿਨੇਤਾ ਨੇ ਕਿਹਾ ਕਿ ਜਦੋਂ ਵੀ ਉਹ ਬਤੌਰ ਅਭਿਨੇਤਾ ਕੋਈ ਫਿਲਮ ਕਰਦੇ ਹਨ ਤਾਂ ਉਹ ਇਸ ਵਿਚ ਇੰਨੇ ਗੁਆਚ ਜਾਂਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ।
ਉਸ ਨੇ ਦੱਸਿਆ, ‘ਲਾਲ ਸਿੰਘ ਚੱਢਾ'(Laal Singh Chaddha) ਤੋਂ ਬਾਅਦ ਵੀ ਮੈਂ ‘ਚੈਂਪੀਅਨਜ਼’ ਫ਼ਿਲਮ ਕਰਨ ਬਾਰੇ ਸੋਚ ਰਿਹਾ ਸੀ। ਫਿਲਮ ਦੀ ਸਕ੍ਰਿਪਟ ਬਹੁਤ ਵਧੀਆ, ਚੰਗੀ ਕਹਾਣੀ ਅਤੇ ਵਧੀਆ ਫਿਲਮ ਹੈ। ਪਰ, ਮੈਨੂੰ ਲੱਗਦਾ ਹੈ ਕਿ ਹੁਣ ਇੱਕ ਬ੍ਰੇਕ ਲੈਣਾ ਚਾਹੀਦਾ ਹੈ। ਮੈਂ ਆਪਣੇ ਪਰਿਵਾਰ, ਬੱਚਿਆਂ ਅਤੇ ਮਾਂ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ।”
ਆਮਿਰ ਖਾਨ ਨੇ ਅੱਗੇ ਕਿਹਾ, “ਮੈਂ ਲਗਭਗ 35 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਅਤੇ ਮੇਰਾ ਧਿਆਨ ਹਮੇਸ਼ਾ ਆਪਣੇ ਕੰਮ ‘ਤੇ ਰਿਹਾ ਹੈ। ਮੈਨੂੰ ਲਗਦਾ ਹੈ ਕਿ ਇਹ ਮੇਰੇ ਨੇੜੇ ਦੇ ਲੋਕਾਂ ਲਈ ਚੰਗਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਕੁਝ ਸਮੇਂ ਲਈ ਐਕਟਿੰਗ ਤੋਂ ਬ੍ਰੇਕ ਲੈਣ ਦਾ ਇਹ ਸਹੀ ਸਮਾਂ ਹੈ। ਮੈਂ ਜ਼ਿੰਦਗੀ ਨੂੰ ਇੱਕ ਵੱਖਰੇ ਤਰੀਕੇ ਨਾਲ ਅਨੁਭਵ ਕਰਨਾ ਚਾਹੁੰਦਾ ਹਾਂ। ਮੈਂ ਅਗਲੇ ਡੇਢ ਸਾਲ ਤੱਕ ਬਤੌਰ ਅਦਾਕਾਰ ਕੰਮ ਨਹੀਂ ਕਰਾਂਗਾ।”
ਇਸ ਦੇ ਨਾਲ ਹੀ ‘ਲਾਲ ਸਿੰਘ ਚੱਢਾ’ ਦੇ ਅਭਿਨੇਤਾ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫਿਲਮ ‘ਚੈਂਪੀਅਨਜ਼’ ‘ਚ ਕੰਮ ਨਹੀਂ ਕਰਨਗੇ। ਹਾਲਾਂਕਿ ਉਹ ਫਿਲਮ ਨਾਲ ਬਤੌਰ ਨਿਰਮਾਤਾ ਜੁੜੇ ਰਹਿਣਗੇ। ਆਮਿਰ ਖਾਨ ਨੇ ਦੱਸਿਆ ਕਿ ਉਹ ਜ਼ਿੰਦਗੀ ਦੇ ਉਸ ਪੜਾਅ ‘ਤੇ ਖੜ੍ਹੇ ਹਨ, ਜਿੱਥੇ ਉਹ ਆਪਣੇ ਰਿਸ਼ਤਿਆਂ ਦੀ ਨਿੱਘ ਮਾਣਨਾ ਚਾਹੁੰਦੇ ਹਨ।
ਦੱ
ਸ ਦੇਈਏ ਕਿ ਆਮਿਰ ਖਾਨ ‘ਲਾਲ ਸਿੰਘ ਚੱਢਾ’ ਰਾਹੀਂ 5 ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸ ਆਏ ਸਨ ਅਤੇ ਉਨ੍ਹਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਸਨ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਬਾਈਕਾਟ ਤੋਂ ਬਾਅਦ ਉਨ੍ਹਾਂ ਦੀ ਫਿਲਮ ਡਿੱਗ ਗਈ। ‘ਲਾਲ ਸਿੰਘ ਚੱਢਾ’ ਹਾਲੀਵੁੱਡ ਦੀ ਬਲਾਕਬਸਟਰ ਫਿਲਮ ‘ਫੋਰੈਸਟ ਗੰਪ’ ਦਾ ਰੀਮੇਕ ਸੀ।
‘ਚੈਂਪੀਅਨਜ਼’ ਫਿਲਮ ਦੇ ਰੀਮੇਕ ‘ਤੇ ਕੰਮ ਜਨਵਰੀ 2023 ਤੋਂ ਸ਼ੁਰੂ ਹੋਵੇਗਾ। ਫਿਲਮ ਦਾ ਨਿਰਦੇਸ਼ਨ ਆਰਐਸ ਪ੍ਰਸੰਨਾ ਕਰਨਗੇ। ਪ੍ਰਸੰਨਾ ਨੇ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਦਾ ਨਿਰਦੇਸ਼ਨ ਕੀਤਾ ਹੈ। ਇਸ ਦੇ ਨਾਲ ਹੀ ਇਸ ਦੇ ਸੰਗੀਤ ‘ਤੇ ਸ਼ੰਕਰ-ਅਹਿਸਾਨ-ਲੋਏ ਕੰਮ ਕਰਨਗੇ।