ਚੰਡੀਗੜ੍ਹ : ਪੰਜਾਬ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਬਾਹਰੀ ਵਿਧਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ । ਬੀਜੇਪੀ ਆਗੂ ਸੁਭਾਸ ਸ਼ਰਮਾ ਨੇ ਮੁੱਖ ਮੰਤਰੀ ਮਾਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੋ ਵੀ ਕੱਲ ਜਲੰਧਰ ਜ਼ਿੰਮਨੀ ਚੋਣਾਂ ਦੌਰਾਨ ਹੋਇਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰਿਆਂ ‘ਤੇ ਹੋਇਆ ਹੈ।
ਸੁਭਾਸ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ਚੋਣਾਂ ਦੌਰਾਨ ਲੋਕਾਂ ਵਿੱਚ ਆਪਣੀ ਹਾਰ ਨਜ਼ਰ ਆ ਰਹੀ ਸੀ । ਬੀਜੇਪੀ ਆਗੂ ਨੇ ਆਪ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਆਪ ਦੇ ਵਿਧਾਇਕ ਬਾਹਰੋਂ ਦੂਸਰੇ ਹਲਕਿਆਂ ਤੋਂ ਆ ਕੇ ਲੋਕਾਂ ਨੂੰ ਡਰਾ ਧਮਕਾ ਰਹੇ ਸਨ। ਉਨਾਂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਜਿਨ੍ਹਾਂ MLA ਨੇ ਜਲੰਧਰ ਚੋਣਾਂ ਦੌਰਾਨ ਵੱਖ ਵੱਖ ਹਲਕਿਆਂ ਵਿੱਚ ਆ ਕੇ ਵੋਟਾਂ ਨੂੰ ਭਰਮਾਉਣ ਦਗੀ ਕੋਸ਼ਿਸ਼ ਕੀਤੀ ਹੈ ਉਨਾਂ ਖ਼ਿਲਾਫ਼ FIR ਦਰਜ ਕਰਕੇ ਉਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾਣ।
ਸੁਭਾਸ ਸ਼ਰਮਾ ਨੇ ਮੰਗ ਰੱਖੀ ਕਿ ਜੋ ਵਹੀਕਲ “ ਆਪ” ਵਿਧਾਇਕ ਆਪਣੇ ਨਾਲ ਲੈ ਕੇ ਗਏ ਸਨ ਉਹ ਵੀ ਜ਼ਬਤ ਹੋਣੇ ਚਾਹੀਦੇ ਹਨ ਅਤੇ ਵਿਧਾਨ ਸਭਾ ਦੀ ਮੈਬਰਸ਼ਿਪ ਵੀ ਖਾਰਿਜ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਹੋ ਰਹੇ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਸਭ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।