Punjab

ਆਮ ਆਦਮੀ ਪਾਰਟੀ ਨੇ ਕੰਗਣਾ ਖਿਲਾਫ ਕੀਤੀ ਪ੍ਰੈਸ ਕਾਨਫਰੰਸ

ਆਮ ਆਦਮੀ ਪਾਰਟੀ (AAP)  ਦੇ ਵਿਧਾਇਕ ਜੀਵਨਜੋਤ ਕੌਰ, ਅਮਨਦੀਪ ਕੌਰ ਅਤੇ ਵੂਮੈਨ ਵਿੰਗ ਦੇ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਨ੍ਹਾਂ ਸਾਰੇ ਲੀਡਰਾਂ ਨੇ ਸਾਝੇ ਬਿਆਨ ਵਿੱਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ ਤਹਿਤ ਪੰਜਾਬ ਦੇ ਫੰਡ ਰੋਕੇ ਹੋਏ ਹਨ ਅਤੇ ਭਾਜਪਾ ਇੱਥੋਂ ਤੱਕ ਪੰਜਾਬ ਨਾਲ ਨਫਰਤ ਕਰਦੀ ਹੈ ਕਿ ਕੇਂਦਰੀ ਬਜਟ ਪੇਸ਼ ਕਰਨ ਸਮੇਂ ਪੰਜਾਬ ਦਾ ਨਾਮ ਤੱਕ ਨਹੀਂ ਲਿਆ।  ਇਸ ਤੋਂ ਇਲਾਵਾ ਭਾਜਪਾ ਦੇ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲਗਉਂਦਿਆਂ ਕਿਹਾ ਕਿ ਜਦੋਂ ਕਿਸਾਨ ਆਪਣਾ ਹੱਕ ਮੰਗਦੇ ਹਨ ਤਾਂ ਭਾਜਪਾ ਨੂੰ ਕਿਸਾਨ ਐਂਟੀ ਸੋਸ਼ਲ ਐਲੀਮੈਂਟ ਦਿਖਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨ ਸ਼ਹੀਦ ਹੋਏ ਸਨ ਪਰ ਉਨ੍ਹਾਂ ਨੂੰ ਸਰਧਾਂਜਲੀ ਦੇਣ ਦੀ ਬਜਾਏ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਦਾ ਇਸਤਮਾਲ ਕਰ ਰਹੀ ਹੈ। ਕੰਗਣਾ ਰਣੌਤ ਵੱਲੋਂ ਕਿਸਾਨਾਂ ਪ੍ਰਤੀ ਅਜਿਹੇ ਬਿਆਨ ਦਿੱਤੇ ਗਏ ਹਨ ਜਿਸ ਨੂੰ ਸੁਣ ਕੇ ਅੱਖਾਂ ਝੁੱਕ ਜਾਂਦੀਆਂ ਹਨ। 

ਕੰਗਣਾ ਨੂੰ ਦਿੱਤੀ ਚਣੌਤੀ

ਇਸ ਮੌਕੇ ਵਿਧਾਇਕ ਜੀਵਨਜੋਤ ਕੌਰ, ਅਮਨਦੀਪ ਕੌਰ ਅਤੇ ਵੂਮੈਨ ਵਿੰਗ ਦੇ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਵੱਲੋਂ ਕੰਗਣਾ ਨੂੰ ਚਣੌਤੀ ਦਿੱਤੀ ਕੀ ਜੇਕਰ ਕੰਗਣਾ ਕੋਲ ਕਿਸਾਨ ਅੰਦੋਲਨ ਸਮੇਂ ਹੋਣ ਜਬਰ ਜ਼ਨਾਹਾਂ ਅਤੇ ਕਤਲਾਂ ਦੇ ਸਬੂਤ ਹਨ ਤਾਂ ਉਹ ਪੇਸ਼ ਕਰਨ, ਜੇਕਰ ਉਨ੍ਹਾਂ ਕੋਲ ਸਬੂਤ ਨਹੀਂ ਹਨ ਤਾਂ ਉਹ ਅਸਤੀਫਾ ਦੇ ਕੇ ਕਿਸਾਨਾ ਕੋਲੋਂ ਮੁਆਫੀ ਮੰਗ ਲੈਣ। ਕਿਉਂ ਕਿ ਕੰਗਣਾ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਦੇ ਪੁਖਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਕੰਗਣਾ ਪੰਜਾਬ ਨਾਲ ਸਬੰਧ ਨਹੀਂ ਰੱਖਦੀ ਪੰਜਾਬ ਭਾਜਪਾ ਦਾ ਕੀ ਸਟੈਂਡ ਹੈ।  ਵਿਧਾਇਕ ਜੀਵਨਜੋਤ ਕੌਰ, ਅਮਨਦੀਪ ਕੌਰ ਅਤੇ ਵੂਮੈਨ ਵਿੰਗ ਦੇ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਪੰਜਾਬ ਭਾਜਪਾ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਉਹ ਪੰਜਾਬ ਦੇ ਨਾਲ ਹਨ ਜਾਂ ਫਿਰ ਦਿੱਲੀ ਦੇ ਨਾਲ ਹਨ ਜੋ ਕੰਗਣਾ ਦੀ ਲਗਾਤਾਰ ਮਦਦ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਭਾਵੇਂ ਕੀ ਭਾਜਪਾ ਨੇ ਖੁਦ ਨੂੰ ਕੰਗਣਾ ਦੇ ਬਿਆਨ ਨਾਲੋਂ ਵੱਖ ਕਰ ਲਿਆ ਹੈ ਪਰ ਕੰਗਣਾ ਖਿਲਾਫ ਕੋਈ ਐਕਸ਼ਨ ਨਹੀਂ ਲਿਆ। ਉਨ੍ਹਾਂ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੂੰ ਕਿਹਾ ਕਿ ਕੀ ਤੁਸੀਂ ਪਾਰਟੀ ਲੀਡਰਸ਼ਿਪ ਅੱਗੇ ਕੰਗਣਾ ਨੂੰ ਸਸਪੈਂਡ ਕਰਨ ਦੀ ਮੰਗ ਰੱਖੋਗੇ। ਜੇਕਰ ਪੰਜਾਬ ਭਾਜਪਾ ਵਿੱਚ ਕੰਗਣਾ ਖਿਲ਼ਾਫ ਆਵਾਜ਼ ਚੁੱਕਣ ਦੀ ਆਵਾਜ਼ ਨਹੀਂ ਹੈ ਤਾਂ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਇਨ੍ਹਾਂ ਨੂੰ ਲੀਡਰ ਬਣਨ ਦਾ ਕੋਈ ਹੱਕ ਨਹੀਂ ਹੈ। 

ਅਮਨਦੀਪ ਕੌਨ ਨੇ ਕਿਹਾ ਕਿ ਕੰਗਣਾ ਮੁਸੀਬਤ ਵਿੱਚ ਫਸਣ ਤੋਂ ਬਾਅਦ ਹਮੇਸ਼ਾ ਆਪਣੇ ਬਿਆਨਾ ਤੋਂ ਪਲਟ ਜਾਂਦੀ ਹੈ ਭਾਵੇਂ ਕਿ ਕੰਗਣਾ ਹੁਣ ਕਹਿ ਰਹਿ ਹੈ ਉਹ ਕਿਸਾਨ ਦੀ ਬੇਟੀ ਹੈ ਪਰ ਉਸ ਨੂੰ ਆਪਣੇ ਬਿਆਨਾ ਬਾਰੇ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸਾਨ ਦੀ ਬੇਟੀ ਹੈ ਤਾਂ ਉਸ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੰਗਣਾ ਅਸਤੀਫਾ ਦੇ ਕੇ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ –   ਬਿਆਸ ਡੇਰੇ ਨੂੰ ਮਿਲਿਆ ਨਵਾਂ ਮੁੱਖੀ! ਅੱਜ ਤੋਂ ਹੀ ਸੰਭਾਲਣਗੇ ਗੱਦੀ