Punjab

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਈ ਵੋਟ , ਆਪਣੀ ਜਿੱਤ ਦਾ ਕੀਤਾ ਦਾਅਵਾ

Jalandhar Lok Sabha Bypoll. Jalandhar Lok Sabha Bypoll 2023, ,Punjab Lok Sabha Bypoll ,Punjab Bypoll 2023,Jalandhar by-election, Bypoll 2023,

Jalandhar Lok Sabha Bypoll : ਜਲੰਧਰ ਲੋਕ ਸਭਾ ਸੀਟ ਲਈ ਸਵੇਰੇ ਅੱਠ ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਇਸ ਦੌਰਾਨ ਇੰਡੋ ਜਰਮਨ ਸਕੂਲ ਰਸੀਲਾ ਨਗਰ ਜਲੰਧਰ (ਪੱਛਮੀ) ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਵੋਟ ਪਾਈ। ਉਨ੍ਹਾਂ ਨੇ ਇਸ ਮੌਕੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨੂੰ ਆਪਣੇ ਅਧਿਕਾਰ ਦੀ ਸਹੀ ਢੰਗ ਨਾਲ ਵਰਤੋਂ ਦੀ ਅਪੀਲ ਵੀ ਕੀਤੀ ਹੈ।

ਇਸ ਸੀਟ ‘ਤੇ ਆਮ ਆਦਮੀ ਪਾਰਟੀ , ਕਾਂਗਰਸ, ਅਕਾਲੀ ਦਲ ਬਸਪਾ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮੁਕਾਬਲਾ ਹੈ। ਪ੍ਰਸ਼ਾਸਨ ਨੇ ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਲਾਡੋਵਾਲੀ ਰੋਡ ‘ਤੇ ਸੀਨੀਅਰ ਸਕੈਡਰੀ ਸਕੂਲ, ਦੋਆਬਾ ਕਾਲਜ, ਹੰਸ ਰਾਜ ਸਟੇਡੀਅਮ, ਕੇਐਮਵੀ ਕਾਲਜ ਤੇ ਹੋਰ ਥਾਵਾਂ ਤੋਂ 9 ਵਿਧਾਨ ਸਭਾ ਹਲਕਿਆ ਲਈ ਇਹ ਪਾਰਟੀਆਂ 1972 ਪੋਲਿੰਗ ਬੂਥਾਂ ’ਤੇ ਚੋਣ ਕਰਵਾਉਣਗੀਆਂ। ਪੋਲਿੰਗ ਪਾਰਟੀਆਂ ਲਈ ਬੱਸਾਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ।

ਲੋਕ ਸਭਾ ਹਲਕੇ ਦੇ 16,21,800 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਇਸ ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਉੱਤਰੇ ਹਨ। ਸਾਰੇ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਰਾਂ ‘ਚ 8,44,904 ਪੁਰਸ਼ ਅਤੇ 7,76,855 ਔਰਤ ਵੋਟਰ ਹਨ ਅਤੇ 41 ਥਰਡ ਜੈਂਡਰ ਵੋਟਰ ਹਨ।