The Khalas Tv Blog India ਅਹਿਮਦਾਬਾਦ ਜਹਾਜ ਹਾਦਸੇ ਦੀ ਜਾਂਚ ਰਿਪੋਰਟ ’ਤੇ ਹਵਾਬਾਜ਼ੀ ਮੰਤਰੀ ਦੀ ਅਪੀਲ! ‘ਕਿਸੇ ਸਿੱਟੇ ’ਤੇ ਨਾ ਪਹੁੰਚੋ’
India

ਅਹਿਮਦਾਬਾਦ ਜਹਾਜ ਹਾਦਸੇ ਦੀ ਜਾਂਚ ਰਿਪੋਰਟ ’ਤੇ ਹਵਾਬਾਜ਼ੀ ਮੰਤਰੀ ਦੀ ਅਪੀਲ! ‘ਕਿਸੇ ਸਿੱਟੇ ’ਤੇ ਨਾ ਪਹੁੰਚੋ’

ਬਿਉਰੋ ਰਿਪੋਰਟ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਹਿਮਦਾਬਾਦ ਜਹਾਜ਼ ਹਾਦਸੇ ਦੀ ਸ਼ੁਰੂਆਤੀ ਜਾਂਚ ਰਿਪੋਰਟ ਦੇ ਆਧਾਰ ’ਤੇ ‘ਕੋਈ ਸਿੱਟਾ ਨਾ ਕੱਢਣ।’

ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਸਾਨੂੰ ਇਸ ਸਮੇਂ ਕਿਸੇ ਸਿੱਟੇ ’ਤੇ ਨਹੀਂ ਪਹੁੰਚਣਾ ਚਾਹੀਦਾ। ਸਾਨੂੰ ਅੰਤਿਮ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ।”

ਰਾਮ ਮੋਹਨ ਨਾਇਡੂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੇ ਕੋਲ ਪਾਇਲਟਾਂ ਅਤੇ ਚਾਲਕ ਦਲ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਕਾਰਜਬਲ ਹੈ। ਪਾਇਲਟ ਅਤੇ ਚਾਲਕ ਦਲ ਹਵਾਬਾਜ਼ੀ ਉਦਯੋਗ ਦੀ ਰੀੜ੍ਹ ਦੀ ਹੱਡੀ ਹਨ।

ਰਿਪੋਰਟ ‘ਤੇ ਉਨ੍ਹਾਂ ਕਿਹਾ ਕਿ ਇਹ ਇੱਕ ਸ਼ੁਰੂਆਤੀ ਰਿਪੋਰਟ ਹੈ। ਮੰਤਰਾਲਾ ਇਸਦਾ ਵਿਸ਼ਲੇਸ਼ਣ ਕਰ ਰਿਹਾ ਹੈ। ਅੰਤਿਮ ਰਿਪੋਰਟ ਆਉਣ ’ਤੇ ਹੀ ਇਸ ’ਤੇ ਟਿੱਪਣੀ ਕਰਨਾ ਸਹੀ ਹੋਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅੰਤਿਮ ਰਿਪੋਰਟ ਜਲਦੀ ਹੀ ਆਵੇਗੀ।

Exit mobile version