ਪਟਿਆਲਾ ਜ਼ਿਲ੍ਹੇ ਵਿੱਚ ਲੁਟੇਰਿਆਂ ਵੱਲੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਰੀ ਅਨੁਸਾਰ ਗੱਡੀ ਲੁੱਟਣ ਆਏ 3 ਲੁਟੇਰਿਆਂ ਨੇ ਗੋਲੀ ਮਾਰ ਕੇ ਗੱਡੀ ਮਾਲਕ ਦਾ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਲੜਨ ਤੋਂ ਬਾਅਦ ਹਮਲਾਵਰ ਕਾਰ ਸਮੇਤ ਫਰਾਰ ਹੋ ਗਏ ਪਰ ਕਾਰ ਮੌਕੇ ਤੋਂ ਕੁਝ ਦੂਰੀ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਹਮਲਾਵਰ ਮੌਕੇ ‘ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਏ। ਇਸ ਹਮਲੇ ‘ਚ ਜ਼ਖਮੀ ਹੋਏ 30 ਸਾਲਾ ਸਮੀਰ ਦੀ ਮੌਤ ਹੋ ਗਈ ਜਦਕਿ ਘਟਨਾ ਸਮੇਂ ਕਾਰ ‘ਚ ਉਸ ਦੇ ਨਾਲ ਮੌਜੂਦ ਉਸ ਦਾ ਦੋਸਤ ਕ੍ਰਿਸ਼ਨ ਵਾਲ-ਵਾਲ ਬਚ ਗਿਆ। ਮ੍ਰਿਤਕ ਦੀ ਪਹਿਚਾਣ ਪਟਿਆਲਾ ਦੇ ਸਰਹੰਦੀ ਬਾਜ਼ਾਰ ਦੇ ਰਹਿਣ ਵਾਲੇ ਸਮੀਰ ਕਟਾਰੀਆ ਉਮਰ 30 ਸਾਲਾ ਵਜੋਂ ਹੋਈ ਹੈ।
ਕਤਲ ਹੋਏ ਸਮੀਰ ਦੇ ਨਾਲ ਆਏ ਉਸ ਦੇ ਦੋਸਤ ਕ੍ਰਿਸ਼ਨ ਨੇ ਦੱਸਿਆ ਕਿ ਉਸ ਨੂੰ ਘਰੋਂ ਫੋਨ ਆਇਆ ਕਿ ਉਹ ਦੁੱਧ ਲੈ ਕੇ ਆਉਣ। ਜਦੋਂ ਦੇਰ ਰਾਤ ਹੋਈ ਤਾਂ ਅਸੀਂ ਦੁੱਧ ਲੈਣ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਨੇੜੇ ਪਹੁੰਚੇ ਅਤੇ ਕੁਝ ਖਾਣ-ਪੀਣ ਬਾਰੇ ਸੋਚਿਆ।
ਦੁਕਾਨ ਬੰਦ ਹੋਣ ਕਾਰਨ ਕੁਝ ਨਹੀਂ ਮਿਲਿਆ ਇਸ ਲਈ ਮੈਂ ਪਾਸੀ ਰੋਡ ‘ਤੇ ਕਾਰ ਰੋਕ ਲਈ। ਜਿੱਥੇ ਤਿੰਨ ਨੌਜਵਾਨ ਨਸ਼ੇ ਦੀ ਹਾਲਤ ‘ਚ ਪਹੁੰਚੇ ਅਤੇ ਸਮੀਰ ਨਾਲ ਹੱਥੋਪਾਈ ਕੀਤੀ ਅਤੇ ਉਸ ‘ਤੇ ਹਥਿਆਰਾਂ ਨਾਲ ਹਮਲਾ ਵੀ ਕੀਤਾ। ਹਮਲਾਵਰਾਂ ਨੇ ਗੋਲੀ ਵੀ ਚਲਾਈ ਸੀ ਪਰ ਸਮੀਰ ਨੂੰ ਗੋਲੀ ਨਹੀਂ ਲੱਗੀ ਅਤੇ ਹਥਿਆਰਾਂ ਦੀ ਵਾਰ ਕਾਰਨ ਗਰਦਨ ਦੇ ਕੋਲ ਲੱਗੀ ਸੱਟ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਦਾ ਪਤਾ ਚਲਦਿਆ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਐਸ.ਪੀ ਸਿਟੀ ਮੁਹੰਮਦ ਸਰਫਰਾਜ ਆਲਮ ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਜਿੰਦਰ ਸਿੰਘ ਅਤੇ ਪੁਲਿਸ ਟੀਮ ਪਹੁੰਚੀ। ਸਥਾਨਕ ਪੁਲਿਸ ਨੇ ਇਸ ਮਾਮਲੇ ‘ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।