India International Punjab

ਕੈਨੇਡਾ ਦੀ ਧਰਤੀ ਤੋਂ ਪੰਜਾਬੀ ਨੌਜਵਾਨ ਨੂੰ ਲੈ ਕੇ ਆਈ ਮੰਦਭਾਗੀ ਖ਼ਬਰ…

A young man who went to Canada seven months ago died in a road accident

ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 33 ਸਾਲਾ ਟਰੱਕ ਡਰਾਈਵਰ ਸੁਬੇਗ ਸਿੰਘ ਵਜੋਂ ਹੋਈ ਹੈ। ਸੁਬੇਗ ਸਿੰਘ 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਇਸ ਹਾਦਸੇ ਵਿਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਉੱਤਰੀ ਰੀਜਾਈਨਾ ਵਿਖੇ ਵਾਪਰਿਆ। ਸੁਬੇਗ ਸਿੰਘ ਦੇ ਟਰੱਕ ਵਿਚ ਪੱਥਰ ਦੀਆਂ ਭਾਰੀ ਸਲੈਬਾਂ ਲੱਦੀਆਂ ਹੋਈਆਂ ਸਨ। ਉੱਤਰੀ ਰੀਜਾਈਨਾ ਦੀ ਮੈਕਡਾਨਲਡ ਸਟਰੀਟ ਤੇ ਜਦੋਂ ਸੁਬੇਗ ਸਿੰਘ ਤੇ ਉਸ ਦਾ ਸਾਥੀ ਮਾਰਬਲ ਦੀਆਂ ਸਲੈਬਾਂ ਨੂੰ ਟਰੱਕ ‘ਚੋਂ ਉਤਾਰ ਰਹੇ ਸਨ ਤਾਂ ਮਾਰਬਲ ਦੀਆਂ ਸਲੈਬਾਂ ਫਿਸਲ ਕੇ ਉਨ੍ਹਾਂ ਉਪਰ ਡਿੱਗ ਗਈਆਂ। ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਵਾਸੀ ਪੰਜਵੜ੍ਹ ਕਲਾਂ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਸੁਬੇਗ ਸਿੰਘ ਉਰਫ਼ ਸੋਨੂੰ (33) ਨੂੰ 25 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਸੁਬੇਗ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੁਬੇਗ ਸਿੰਘ ਵਿਆਹਿਆ ਹੋਇਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ, ਭਰਾ, ਪਤਨੀ ਤੇ 2 ਸਾਲਾ ਧੀ ਛੱਡ ਗਿਆ ਹੈ। ਮ੍ਰਿਤਕ ਸੁਬੇਗ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਕਲਾਂ ਨਾਲ ਸਬੰਧਿਤ ਸੀ। ਸੁਬੇਗ ਸਿੰਘ ਦੇ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਸੁਬੇਗ ਸਿੰਘ ਦਾ ਚਾਰ ਸਾਲ ਪਹਿਲਾਂ ਸ਼ਰਨਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ ਅਤੇ ਉਸ ਦੀ ਤਿੰਨ ਸਾਲ ਦੀ ਬੇਟੀ ਵੀ ਹੈ। ਸੁਬੇਗ ਸਿੰਘ ਦੀਆਂ ਦੋ ਭੈਣਾਂ ਤੇ ਦੋ ਭਰਾ ਵੀ ਹਨ। ਪਰਿਵਾਰ ਅਨੁਸਾਰ ਸੁਬੇਗ ਸਿੰਘ ਦਾ ਅੰਤਿਮ ਸਸਕਾਰ ਕੈਨੇਡਾ ਵਿਖੇ ਹੀ ਕੀਤਾ ਜਾ ਰਿਹਾ ਹੈ।