Punjab

ਕੈਨੇਡਾ ਤੋਂ ਪੰਜਾਬ ਪਰਤੇ ਨੌਜਵਾਨ ਨਾਲ ਹੋਇਆ ਇਹ ਮਾੜਾ ਕੰਮ , ਪਰਿਵਾਰ ‘ਚ ਸੋਗ ਦੀ ਲਹਿਰ

A young man returning from Canada to Punjab died due to a heart attack

ਦ ਖ਼ਾਲਸ ਬਿਊਰੋ :  ਦਿਲ ਦਾ ਦੌਰਾ ਪੈਣ ਨਾਲ ਹੋਣ ਵਾਲੇ ਮੌਤ ਦੇ ਮਾਮਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਪੰਜਾਬ ‘ਚੋਂ ਸਾਹਮਣੇ ਆ ਰਿਹਾ ਹੈ ਜਿੱਥੇ ਕੈਨੇਡਾ ਤੋਂ ਆਏ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਸੀਨੀਅਰ ਆਗੂ ਜੈਮਲ ਸਿੰਘ ਖੋਜਕੀਪੁਰ ਦਾ ਭਤੀਜੇ ਤੇ ਦਵਿੰਦਰ ਸਿੰਘ ਵਜੀਰ ਭੁੱਲਰ ਦਾ ਪੁੱਤਰ ਸੀ। ਉਹ ਇਥੇ ਆਪਣੇ ਦੋਸਤ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਕੈਨੇਡਾ ‘ਤੋਂ ਆਇਆ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਨਾਮ ਅਰਸ਼ਦੀਪ ਸਿੰਘ ਹੈ। ਅਰਸ਼ਦੀਪ ਕੈਨੇਡਾ ਵਿਚ ਰਹਿੰਦਾ ਸੀ ਅਤੇ ਉਥੇ ਟਰਾਲੇ ’ਤੇ ਡਰਾਈਵਰੀ ਕਰਦਾ ਸੀ। ਉਹ ਇਥੇ ਆਪਣੇ ਦੋਸਤ ਦੇ ਵਿਆਹ ‘ਚ ਆਇਆ ਸੀ। ਪਰ ਅਚਾਨਕ ਉਸ ਦੀ ਹਾਰਟ ਅਟੈਕ ਕਰਨ ਮੌਤ ਹੋ ਗਈ। ਅਰਸ਼ਦੀਪ ਸਿੰਘ ਦੀ ਮੌਤ ‘ਤੋਂ ਬਾਅਦ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲ ਗਿਆ ਹੈ।

ਅਰਸ਼ਦੀਪ ਸਿੰਘ ਦੀ ਮੌਤ ’ਤੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੰਨਾ, ਸੰਤੋਖ ਸਿੰਘ ਭਲਾਈਪੁਰ, ਡਾ. ਵੀਰ ਪਵਨ ਭਾਰਦਵਾਜ ਚਾਰੇ ਸਾਬਕਾ ਵਿਧਾਇਕ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।