Punjab

ਪਿਆਰ ਤੋੋਂ ਹਾਰਿਆ ਆਸ਼ਕ! ਪਤਨੀ ਨੂੰ ਆਖਰੀ ਪੈਗਾਮ ਲਿਖ ਚੁੱਕਿਆ ਖੌਫਨਾਕ ਕਦਮ

ਬਿਊਰੋ ਰਿਪੋਰਟ – ਅਬੋਹਰ (Abohar) ਵਿਚ ਇਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਨੌਜਵਾਨ ਅਬੋਹਰ ਦੇ ਨਾਨਕ ਨਗਰੀ (Nanki Nagar) ਦੀ ਗਲੀ ਨੰਬਰ 4 ਵਿਚ ਰਹਿ ਰਿਹਾ ਸੀ, ਜਿਸ ਨੇ ਫਾਹਾ ਲੈ ਕੇ ਇਹ ਖੌਫਨਾਕ ਕਦਮ ਚੁੱਕਿਆ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ਖਿੱਚੀ ਤਸਵੀਰ ਆਪਣੇ ਵਟਸਐਪ ਸਟੇਟਸ ‘ਤੇ ਲਗਾਈ ਸੀ, ਜਿਸ ‘ਤੇ ਲਿਖਿਆ ਸੀ ਕਿ ”ਸੌਰੀ ਮੇਰੀ ਜਾਨ, ਮੇਰੀ ਲਾਡੋ, ਗੁੱਡਬਾਏ। ਮੈਂ ਪਿਆਰ ਨਹੀਂ ਕਰ ਸਕਿਆ, ਮੈਨੂੰ ਮੁਆਫ਼ ਕਰ ਦਿਓ।’

ਦੱਸ ਦੇਈਏ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ ਅਤੇ ਉਹ ਨਾਨਕ ਨਗਰੀ ਵਿਚ ਕਿਰਾਏ ‘ਤੇ ਰਹਿ ਰਿਹਾ ਸੀ। ਉਸ ਦੀ ਹੇਠਲੀ ਮੰਜਿਲ ‘ਤੇ ਰਹਿਣ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਉਹ ਆਪਣਾ ਫੋਨ ਚਲਾ ਰਿਹਾ ਸੀ ਤਾਂ ਉਸ ਨੇ ਮੋਹਿਤ ਦਾ ਸਟੇਟਸ ਦੇਖਿਆ। ਸਟੇਟਸ ਦੇਖਣ ਤੋਂ ਬਾਅਦ ਉਸ ਦੇ ਹੋਸ਼ ਉੱਡ ਗਏ। ਮੋਹਿਤ ਵੱਲੋਂ ਲਗਾਏ ਸਟੇਟਸ ‘ਤੇ ਗੁੱਡਬਾਏ ਲਿਖਿਆ ਸੀ। ਰਵੀ ਨੇ ਆਪਣੇ ਭਰਾ ਨੂੰ ਬੁਲਾਇਆ ਅਤੇ ਫਿਰ ਦੋਵੇਂ ਮੋਹਿਤ ਦੇ ਕਮਰੇ ਕੋਲ ਗਏ ਅਤੇ ਉਸ ਨੂੰ ਫੋਨ ਲਗਾਇਆ। ਪਰ ਮੋਹਿਤ ਵੱਲੋਂ ਫੋਨ ਨਹੀਂ ਚੁੱਕਿਆ। ਜਦੋਂ ਉਨ੍ਹਾਂ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉਸ ਨੇ ਫਾਹਾ ਲਿਆ ਹੋਇਆ ਸੀ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਸੁਸਾਇਡ ਨੋਟ ਵੀ ਬਰਾਮਦ ਕਰ ਲਿਆ ਹੈ। ਪਰ ਉਸ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ –  70 ਸਾਲ ਤੋਂ ਇਸ ਪਿੰਡ ‘ਚ ਨਹੀਂ ਹੋਈਆਂ ਪੰਚਾਇਤੀ ਚੋਣਾ