Punjab

ਦਰੱਖਤ ਦਾ ਟਾਹਣਾ ਵੱਜਣ ਕਾਰਨ ਨੌਜਵਾਨ ਦੀ ਹੋਈ ਮੌਤ

ਪੰਜਾਬ (Punjab) ਵਿੱਚ ਬੀਤੇ ਕੱਲ੍ਹ ਚੱਲੀ ਤੇਜ਼ ਹਨੇਰੀ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਦਾ ਰਿਹਾ ਹੈ ਕਿ ਚੱਲੀ ਤੇਜ਼ ਹਨੇਰੀ ਕਾਰਨ ਇਕ ਦਰੱਖਤ ਸੜਕ ’ਤੇ ਡਿੱਗ ਗਿਆ ਸੀ, ਜਿਸ ਦਾ ਟਾਹਣਾ ਇਕ ਨੌਜਵਾਨ ‘ਤੇ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਪਨਦੀਪ ਸਿੰਘ ਉਮਰ 19 ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਗਾਦੜੀਵਾਲਾ ਵਜੋਂ ਹੋਈ ਹੈ। ਇਹ ਨੌਜਵਾਨ ਜ਼ੀਰਾ (Zira) ਵਿੱਚ ਕੰਮ ਕਰਦਾ ਸੀ।

ਜਾਣਕਾਰੀ ਮੁਤਾਬਕ ਵਿਪਨਦੀਪ ਸਮਾਨ ਦੇ ਕੇ ਫ਼ਿਰੋਜ਼ਪੁਰ ਸਾਇਡ ਤੋਂ ਜ਼ੀਰਾ ਨੂੰ ਵਾਪਸ ਆ ਰਿਹਾ ਸੀ ਤਾਂ ਅਚਾਨਕ ਤੇਜ਼ ਹਨੇਰੀ ਕਾਰਨ ਇਕ ਦਰੱਖਤ ਹੇਠਾਂ ਡਿੱਗ ਗਿਆ, ਜਿਸ ਦਾ ਟਾਹਣਾ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦਰੱਖਤ ਦਾ ਤਿੱਖਾ ਟਾਹਣਾ ਉਸ ਦੇ ਪੇਟ ਵਿੱਚ ਪੁਭ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ –   ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਹੋਈ ਜ਼ਮਾਨਤ ਜ਼ਬਤ, ਵੱਡੇ ਉਮੀਦਵਾਰ ਵੀ ਨਹੀਂ ਬਚਾ ਪਾਏ ਆਪਣੀ ਜ਼ਮਾਨਤ