Punjab

ਪ੍ਰੇਮਿਕਾ ਤੋਂ ਤੰਗ ਹੋਇਆ ਨੌਜਵਾਨ, ਚੁੱਕਿਆ ਖੌਫਨਾਕ ਕਦਮ

ਖੰਨਾ (Khanna) ‘ਚ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਦੱਸੀਆ ਜਾ ਰਿਹਾ ਹੈ ਕਿ ਉਹ ਆਪਣੀ ਪ੍ਰੇਮਿਕਾ, ਉਸ ਦੀ ਮਾਂ ਅਤੇ ਮਾਮੇ ਤੋਂ ਤੰਗ ਸੀ। ਇਹ ਨੌਜਵਾਨ ਲਲਹੇੜੀ ਰੋਡ ਦਾ ਰਹਿਣ ਵਾਲਾ ਸੀ, ਜੋ ਇਕ ਜੋਤਿਸ਼ ਦਾ ਲੜਕਾ ਸੀ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਮਾਸੀ ਨੂੰ ਵਟਸਐਪ ਰਾਹੀਂ ਇਸ ਦੀ ਜਾਣਕਾਰੀ ਦੇ ਦਿੱਤੀ ਸੀ। ਉਸ ਵੱਲੋਂ ਘਰ ਤੋਂ ਥੋੜੀ ਦੂਰ ਜਾ ਕੇ ਕੋਈ ਜਹਿਰੀਲੀ ਚੀਜ਼ ਨਿਗਲ ਲਈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

ਮ੍ਰਿਤਕ ਦੀ ਪਹਿਚਾਣ 20 ਸਾਲਾ ਨਿਖਿਲ ਸ਼ਰਮਾ ਵਜੋਂ ਹੋਈ ਹੈ। ਨਿਖਿਲ ਦੇ ਪਿਤਾ ਹਰਗੋਪਾਲ ਨੇ ਦੱਸਿਆ ਕਿ ਉਸ ਦੀ ਭਰਜਾਈ ਨੇ ਘਰ ਫੋਨ ਕਰਕੇ ਦੱਸਿਆ ਕਿ ਨਿਖਿਲ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਉਸਨੂੰ ਲੱਭੋ। ਜਦੋਂ ਉਹ ਤਲਾਸ਼ ਕਰਨ ਲਈ ਘਰੋਂ ਬਾਹਰ ਨਿਕਲੇ ਤਾਂ ਲਲਹੇੜੀ ਰੋਡ ਪੁਲ ਹੇਠਾਂ ਨਿਖਿਲ ਦਰਦ ਨਾਲ ਕੁਰਲਾ ਰਿਹਾ ਸੀ। ਜਿਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਉਥੋਂ ਜਦੋਂ ਨਿਖਿਲ ਨੂੰ ਉੱਚ ਕੇਂਦਰ ‘ਚ ਰੈਫਰ ਕੀਤਾ ਗਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਲੈ ਗਏ, ਜਿੱਥੇ ਅੱਜ ਨਿਖਿਲ ਦੀ ਮੌਤ ਹੋ ਗਈ।

ਮਾਸੀ ਨੂੰ ਭੇਜਿਆ ਸੀ ਮੈਸਜ

ਨਿਖਿਲ ਨੇ ਆਪਣੀ ਮਾਸੀ ਨੂੰ ਵਟਸਐਪ ‘ਤੇ ਇਕ ਵੌਇਸ ਮੈਸੇਜ ਭੇਜਿਆ ਸੀ, ਜਿਸ ‘ਚ ਉਸ ਦੀ ਮੌਤ ਲਈ ਨਵਦੀਪ ਕੌਰ ਵਾਸੀ ਗੋਦਾਮ ਰੋਡ ਖੰਨਾ, ਉਸ ਦੀ ਮਾਂ ਮੰਜੂ ਅਤੇ ਨਵਦੀਪ ਦਾ ਮਾਮਾ ਜ਼ਿੰਮੇਵਾਰ ਹੈ। ਜਿਸ ਨੇ ਉਸਨੂੰ ਉਦਾਸ ਕਰ ਦਿੱਤਾ ਸੀ। ਇਨ੍ਹਾਂ ਤਿੰਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ –  ਲਾਲਜੀਤ ਭੁੱਲਰ ਨੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਦਿੱਤੀਆਂ ਖ਼ਾਸ ਹਿਦਾਇਤਾਂ