ਬਿਉਰੋ ਰਿਪੋਰਟ – ਜ਼ਮੀਨ ਵੇਚ ਕੇ ਨੌਜਵਾਨ ਚੰਗੇ ਭਵਿੱਖ ਦੇ ਲਈ ਕੈਨੇਡਾ (CANADA) ਪਹੁੰਚਿਆ ਪਰ ਹੁਣ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮੋਗਾ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਦੇ ਵੱਲੋਂ ਉੱਥੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ। ਉਹ ਪਿੰਡ ਚੜਿੱਖ ਦਾ ਰਹਿਣ ਵਾਲਾ ਸੀ ਅਤੇ ਕੈਨੇਡਾ ਦਾ ਆਰਜ਼ੀ ਵੀਜ਼ਾ ਲੈ ਕੇ ਕੁਝ ਮਹੀਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਸੁਖਪ੍ਰੀਤ ਨਾਲ ਕੈਨੇਡਾ ਗਿਆ ਸੀ।
ਬੀਤੇ ਦਿਨੀ ਸੁਖਪ੍ਰੀਤ ਟੋਰਾਂਟੋ ਦੇ ਮਾਲਟਨ ਇਲਾਕੇ ਵਿੱਚ ਦਰੱਖਤ ਨਾਲ ਲਟਕਿਆ ਹੋਇਆ ਮਿਲਿਆ। ਦੱਸਿਆ ਜਾ ਰਿਹਾ ਹੈ ਸੁਖਪ੍ਰੀਤ ਜਿਹੜੇ ਸੁਪਣੇ ਲੈਕੇ ਕੈਨੇਡਾ ਪਹੁੰਚਿਆ ਸੀ ਉਹ ਪੂਰੇ ਨਹੀਂ ਹੋ ਪਾ ਰਹੇ ਸਨ, ਜਿਸ ਦੀ ਵਜ੍ਹਾ ਕਰਕੇ ਉਹ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ। ਮ੍ਰਿਤਕ ਦਾ ਸਸਕਾਰ ਕਰਨ ਦੇ ਲਈ ਵੀ ਪਰਿਵਾਰ ਨੂੰ ਲੋਕਾਂ ਦੀ ਮਦਦ ਮੰਗਣੀ ਪੈ ਰਹੀ ਹੈ।
ਕੈਨੇਡਾ ਵਿੱਚ ਸਖਤ ਵੀਜ਼ਾ ਨਿਯਮ ਅਤੇ ਨੌਕਰੀਆਂ ਦੀਆਂ ਕਮੀਆਂ ਦੀ ਵਜ੍ਹਾ ਕਰਕੇ ਕਈ ਲੋਕ ਮੁਸ਼ਕਿਲ ਤੋਂ ਜੂਝ ਰਹੇ ਹਨ। ਸੁਖਪ੍ਰੀਤ ਵੀ ਉਨ੍ਹਾਂ ਦੇ ਵਿੱਚੋਂ ਇਕ ਸੀ ਜੋ ਆਪਣਾ ਸਾਰਾ ਕੁਝ ਗਵਾ ਕੇ ਜਿਸ ਮੁਲਕ ਵਿੱਚ ਚੰਗੇ ਭਵਿੱਖ ਲਈ ਪਹੁੰਚਿਆ ਸੀ ਉੱਥੇ ਪਹੁੰਚ ਦੇ ਹੀ ਜਦੋਂ ਸੱਚ ਸਾਹਮਣੇ ਆਇਆ ਤਾਂ ਅੱਖਾਂ ਸਾਹਮਣੇ ਹਨੇਰਾ ਛਾਅ ਗਿਆ ਅਤੇ ਫਿਰ ਉਸ ਨੇ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਖੌਫਨਾਕ ਕਦਮ ਚੁੱਕਿਆ। ਹਾਲਾਂਕਿ ਇਸ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਜ਼ਿੰਦਗੀ ਵਿੱਚ ਅਜਿਹੇ ਕਈ ਮੌਕੇ ਆਉਂਦੇ ਹਨ ਪਰ ਹਿੰਮਤ ਹਾਰਨ ਦੀ ਥਾਂ ਹੌਸਲੇ ਨਾਲ ਕੰਮ ਲੈਣਾ ਚਾਹੀਦਾ ਹੈ। ਸੁਖਪ੍ਰੀਤ ਦੇ ਇਸ ਕਦਮ ਨਾਲ ਨਾ ਸਿਰਫ ਉਸ ਦੀ ਪਤਨੀ ਬਲਕਿ ਛੋਟਾ ਪੁੱਤਰ ਵੀ ਬੇਗਾਨੇ ਮੁਲਕ ਵਿੱਚ ਇਕੱਲਾ ਰਹਿ ਗਿਆ ਹੈ।
ਇਹ ਵੀ ਪੜ੍ਹੋ – ਚੰਡੀਗੜ੍ਹ ‘ਚ ਬਲਾਤਕਾਰ ਦੇ ਦੋਸ਼ੀ ਨੂੰ 10 ਸਾਲ ਦੀ ਸਜ਼ਾ