ਬੀਤੇ ਦਿਨ ਸੀਬੀਐਸਈ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਕੀਤਾ ਸੀ, ਜਿਸ ਵਿੱਚ ਇਕ ਵਿਦਿਆਰਥੀ ਦੇ ਨੰਬਰ ਘੱਟ ਆਉਣ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਹ ਮਾਮਲਾ ਤਹਿਸੀਲ ਨੰਗਲ ਦੇ ਪਿੰਡ ਸੰਗਤਪੁਰ ਤੋਂ ਸਾਹਮਣੇ ਆਇਆ ਹੈ। ਵਿਦਿਆਰਥੀ ਹਰਮਨਪ੍ਰੀਤ ਸਿੰਘ ਦੇ 61 ਫੀਸਦ ਨੰਬਰ ਆਏ ਸੀ, ਜਿਸ ਦੇ ਚਲਦਿਆਂ ਉਸ ਨੇ ਮੌਤ ਨੂੰ ਗਲੇ ਲਗਾ ਲਿਆ।
ਜਾਣਕਾਰੀ ਮੁਤਾਬਕ ਹਰਮਨਪ੍ਰੀਤ ਘੱਟ ਨੰਬਰ ਆਉਣ ਕਾਰਨ ਪਰੇਸ਼ਾਨ ਸੀ। ਮੌਤ ਤੋਂ ਪਹਿਲਾਂ ਉਹ ਆਪਣੇ ਦਾਦੇ ਨਾਲ ਗੱਲਬਾਤ ਕਰਕੇ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਕਾਫ਼ੀ ਦੇਰ ਤੱਕ ਨਜ਼ਰ ਨਾਂ ਆਉਣ ਕਾਰਨ ਉਸ ਦੀ ਮਾਂ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਹ ਮ੍ਰਿਤਕ ਪਾਇਆ ਗਿਆ। ਹਰਮਨਪ੍ਰੀਤ ਦਾ ਪਿਤਾ ਵਿਦੇਸ਼ ਵਿੱਚ ਕੰਮ ਕਰਦਾ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ – ਰਾਜਾ ਵੜਿੰਗ ਤੋਂ ਵੀ ਅਮੀਰ ਹੈ ਪਤਨੀ ਅੰਮ੍ਰਿਤਾ ਵੜਿੰਗ, 2018-19 ਦੇ ਮੁਕਾਬਲੇ 3 ਗੁਣਾ ਵਧੀ ਆਮਦਨ