International

UK ‘ਚ ਫਟਿਆ ਦੂਜੇ ਵਿਸ਼ਵ ਯੁੱਧ ਦਾ ਇਹ ਪਦਾਰਥ, 24 ਕਿਲੋਮੀਟਰ ਤੱਕ ਹਿੱਲੀਆਂ ਇਮਾਰਤਾਂ…VIDEO

A World War Two bomb found in Great Yarmouth has detonated while work was being done to defuse it

ਬ੍ਰਿਟੇਨ ਦੇ ਗ੍ਰੇਟ ਯਾਰਮਾਊਥ ਸ਼ਹਿਰ ‘ਚ ਦੂਜੇ ਵਿਸ਼ਵ ਯੁੱਧ ਦੌਰਾਨ ਦਾ ਇਕ ਬੰਬ ਡਿਫਿਊਜ਼ ਕਰਨ ਦੌਰਾਨ ਫਟ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਮੀਲਾਂ ਤੱਕ ਸੁਣਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਤਾਂ 24 ਕਿਲੋਮੀਟਰ ਦੂਰ ਤੱਕ ਦੀਆਂ ਇਮਾਰਤਾਂ ‘ਚ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਦਿੰਦਿਆਂ ਨਾਰਫੋਕ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਬੰਬ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਬੀਬੀਸੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਗ੍ਰੇਟ ਯਾਰਮਾਊਥ ਵਿੱਚ ਦੋ ਗੈਸ ਪਾਈਪਾਂ ਦੇ ਨੇੜੇ WW2 ਬੰਬ ਮਿਲਿਆ। ਯਰ ਨਦੀ ਦੇ ਪਾਰ ਤੀਜੇ ਕ੍ਰਾਸਿੰਗ ‘ਤੇ ਕੰਮ ਕਰ ਰਹੇ ਇਕ ਠੇਕੇਦਾਰ ਦੁਆਰਾ ਯੰਤਰ ਦੀ ਖੋਜ ਕੀਤੀ ਗਈ ਸੀ। ਜਿਸ ਤੋਂ ਬਾਅਦ ਐਮਰਜੈਂਸੀ ਟੀਮਾਂ ਨੇ ਲੋਕਾਂ ਨੂੰ ਇਮਾਰਤਾਂ ਤੋਂ ਬਾਹਰ ਕੱਢਿਆ ਅਤੇ ਬੰਬ ਨੂੰ ਨਕਾਰਾ ਕਰਨ ਲਈ ਸੜਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਬੰਬ ਨੂੰ ਨਕਾਰਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਕੁਝ ਹੀ ਸਮੇਂ ਬਾਅਦ ਬੰਬ ਫਟ ਗਿਆ। ਧਮਾਕੇ ਦੀ ਵੀਡੀਓ ਕੈਮਰੇ ‘ਚ ਕੈਦ ਹੋ ਗਈ।

ਨਾਰਫੋਕ ਪੁਲਿਸ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ, ‘ਗ੍ਰੇਟ ਯਾਰਮਾਊਥ ‘ਚ ਬੰਬ ਨੂੰ ਡਿਫਿਊਜ਼ ਕਰਨ ਦੇ ਕੰਮ ਦੌਰਾਨ ਧਮਾਕਾ ਹੋਇਆ। ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। ਜਨਤਕ ਸੁਰੱਖਿਆ ਸਾਡੇ ਅਧੀਨ ਸੀ।

ਯੰਤਰ ਲਗਭਗ 3.2 ਫੁੱਟ ਲੰਬਾ ਅਤੇ ਲਗਭਗ 250 ਕਿਲੋ ਵਜ਼ਨ ਸੀ। ਇਲਾਕੇ ਦੀ ਸੁਰੱਖਿਆ ਲਈ ਬੰਬ ਦੇ ਆਲੇ-ਦੁਆਲੇ ਰੇਤ ਫੈਲਾਈ ਗਈ ਸੀ। ਨਾਰਫੋਕ ਪੁਲਸ ਦਾ ਕਹਿਣਾ ਹੈ ਕਿ ਧਮਾਕੇ ‘ਚ ਕਿਸੇ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਹੈ ਪਰ ਏਰੀਆ ਕਮਾਂਡਰ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਕਈ ਘਰਾਂ ਅਤੇ ਕਾਰਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਪੁਲ ਦੀ ਸੀਮਾ ਨੂੰ ਵੀ ਨੁਕਸਾਨ ਪਹੁੰਚਿਆ।

ਬੰਬ ਤੋਂ 200 ਮੀਟਰ ਅਤੇ 400 ਮੀਟਰ ਦੀ ਦੂਰੀ ‘ਤੇ ਸਥਿਤ ਘੇਰਾਬੰਦੀ ਸ਼ੁੱਕਰਵਾਰ ਸ਼ਾਮ ਨੂੰ ਹਟਾ ਦਿੱਤੀ ਗਈ ਸੀ। ਜ਼ਿਆਦਾਤਰ ਸੜਕਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਅਤੇ ਵਸਨੀਕਾਂ ਨੂੰ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਸਥਾਨਕ ਨਿਵਾਸੀ ਇੰਪੇ ਨੇ ਕਿਹਾ ਕਿ ‘ਇਹ ਸੱਚਮੁੱਚ ਦਹਿਸ਼ਤ ਦਾ ਸਮਾਂ ਸੀ। ਅਸੀਂ ਘਰ ਵਾਪਸ ਪਹੁੰਚਣ ਤੋਂ ਬਾਅਦ ਬਹੁਤ ਬਿਹਤਰ ਮਹਿਸੂਸ ਕਰ ਰਹੇ ਹਨ।