Punjab

A woman worker died due to being hit by a machine in a vessel making factory in Batala

A woman worker died due to being hit by a machine in a vessel making factory in Batala

ਬਟਾਲਾ ਅੰਮ੍ਰਿਤਸਰ ਰੋਡ ਸੰਦੀਪ ਵਾਲੀ ਗਲੀ ਭਾਂਡੇ ਬਣਾਉਣ ਵਾਲੀ ਫੈਕਟਰੀ ਅਮਿਤ ਹੋਮ ਫੈਕਟਰੀ ਵਿੱਚ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿੱਚ 25 ਸਾਲਾ ਪਰਵਾਸੀ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੁਸ਼ਕਾ (25) ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਾਹਿਲਾ ਨਾਲ ਇਹ ਹਾਦਸਾ ਭੰਡੇ ਬਣਾਉਣ ਵਾਲੀ ਮਸ਼ੀਨ ਵਿੱਚ ਵਾਲ ਆਉਣ ਕਾਰਨ ਵਾਪਰਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾਂ ਦੀ ਇੱਕ ਛੋਟੀ ਜਿਹੀ ਬੇਟੀ ਵੀ ਹੈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ।

ਮ੍ਰਿਤਕ ਪਰਵਾਸੀ ਮਹਿਲਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਵਿਆਹੀ ਹੋਈ ਸੀ ਪਰ ਪਤੀ ਛੱਡ ਕੇ ਜਾ ਚੁੱਕਿਆ ਸੀ ਤੇ ਉਹਨਾਂ ਦੀ ਧੀਂ ਬਟਾਲਾ ਵਿੱਚ ਅਮਿਤ ਹੋਮ ਅਮਪਲਾਇਸੈਂਸ ਨਾਮ ਦੀ ਭਾਂਡੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੀ ਧੀ ਦੀ ਮੌਤ ਮਸ਼ੀਨ ਵਿੱਚ ਆਉਣ ਕਾਰਨ ਹੋਈ ਹੈ। ਪੀੜਤ ਪਰਿਵਾਰ ਨੇ ਦੱਸਿਆ ਦੇ ਮ੍ਰਿਤਕ ਮਹਿਲਾਂ ਦੀ ਇੱਕ ਛੋਟੀ ਬੇਟੀ ਵੀ ਹੈ ਜਿਸ ਦਾ ਉਹ ਇਕੱਲੀ ਹੋ ਪਾਲਣ-ਪੌਸ਼ਣ ਕਰਦੀ ਸੀ। ਉਸ ਦਾ ਪਤੀ ਉਸ ਨਾਲ ਨਹੀਂ ਰਹਿੰਦਾ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਉੱਥੇ ਹੀ ਫੈਕਟਰੀ ਦੇ ਮਾਲਕ ਅਮਿਤ ਨੇ ਇਸ ਘਟਨਾ ਬਾਰੇ ਦੱਸਿਆ ਕਿਹਾ ਕਿ ਕੰਮ ਕਰਦੇ ਸਮੇਂ ਔਰਤ ਜਿਸ ਦਾ ਨਾਮ ਅਨੁਸ਼ਕਾ (25) ਦੇ ਵਾਲ ਮਸ਼ੀਨ ਵਿੱਚ ਫਸਣ ਕਾਰਨ ਇਹ ਘਟਨਾ ਵਾਪਰੀ, ਜਿਸ ਦੇ ਵਿੱਚ ਔਰਤ ਦੀ ਮੌਤ ਹੋ ਗਈ ਤੇ ਇਸ ਘਟਨਾ ਦੀ ਜਾਣਕਾਰੀ ਉਹਨਾਂ ਨੇ ਪੁਲਿਸ ਨੇ ਦਿੱਤੀ।