Punjab

ਪ੍ਰਵਾਸੀ ਮਜ਼ਦੂਰ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ! ਔਰਤ ਦੇ ਪਤੀ ਨੇ ਇਨਸਾਫ ਦੀ ਕੀਤੀ ਮੰਗ

ਬਿਊਰੋ ਰਿਪੋਰਟ – ਖੰਨਾ (Khanna) ਦੇ ਮਲੌਦ ਵਿੱਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦਾ ਕਤਲ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਕੀਤਾ ਗਿਆ ਹੈ। ਮ੍ਰਿਤਕ ਔਰਤ ਤਿੰਨ ਬੱਚਿਆਂ ਦੀ ਮਾਂ ਸੀ। ਉਸ ਦੀ ਪਹਿਚਾਣ ਸਤਪਾਲ ਕੌਰ ਵਾਸੀ ਸਿਆੜ ਵਜੋਂ ਹੋਈ ਹੈ। ਪ੍ਰਵਾਸੀ ਮਜ਼ਦੂਰ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਿਹਾ ਸੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। 

ਜਾਣਕਾਰੀ ਮੁਤਾਬਕ ਮੁਲਜ਼ਮ ਬਬਲੂ ਸਾਲ 1995 ਤੋਂ ਪਿੰਡ ਵਿੱਚ ਹੀ ਰਹਿ ਰਿਹਾ ਸੀ ਅਤੇ ਉਸ ਦੀ ਸਤਪਾਲ ਕੌਰ ਨਾਲ 3 ਸਾਲ ਪਹਿਲਾਂ ਜਾਣ ਪਹਿਚਾਣ ਹੋਈ ਸੀ। ਜਿਸ ਕਰਕੇ ਬਬਲੂ ਕਦੀਂ ਕਦਾਈ ਉਨ੍ਹਾਂ ਦੇ ਘਰ ਆਉਂਦਾ ਸੀ ਅਤੇ ਦੋਵਾਂ ਵਿਚਕਾਰ ਪ੍ਰੇਮ ਸਬੰਧਾਂ ਦੀ ਵੀ ਚਰਚਾ ਚੱਲ ਰਹੀ ਸੀ। ਦੋਵਾਂ ਦੀ ਕਿਸੇ ਕਾਰਨ ਲੜਾਈ ਹੋ ਗਈ, ਜਿਸ ਤੋਂ ਬਾਅਦ ਬਬਲੂ ਨੇ ਗੱਲ੍ਹ ਕਰਨ ਦੇ ਬਹਾਨੇ ਸਤਪਾਲ ਨੂੰ ਘਰੋਂ ਬਾਹਰ ਬੁਲਾਇਆ ਸੀ , ਜਿੱਥੇ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। 

ਦੱਸੀਆ ਜਾ ਰਿਹਾ ਹੈ ਕਿ ਸਤਪਾਲ ਕੌਰ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ। ਸਤਪਾਲ ਦੇ ਪਤੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਲੰਡਨ ਭਾਰਤੀ ਹਾਈਕਮਿਸ਼ਨ ‘ਤੇ ਹੋਏ ਹਮਲੇ ਮਾਮਲੇ ਸਿੱਖ ਆਗੂ ਖਿਲਾਫ NIA ਦਾ ਵੱਡਾ ਐਕਸ਼ਨ! ਅੰਮ੍ਰਿਤਪਾਲ ਨਾਲ ਅਹਿਮ ਲਿੰਕ!