The Khalas Tv Blog India ਇੱਕ ਔਰਤ ਨੇ ਕੋਵਿਡ ਦੇ ਡਰ ਕਾਰਨ ਆਪਣੇ ਬੱਚੇ ਅਤੇ ਖੁਦ ਨੂੰ ਤਿੰਨ ਸਾਲ ਤੱਕ ਕਮਰੇ ‘ਚ ਕੈਦ ਕਰ ਰੱਖਿਆ ਸੀ
India

ਇੱਕ ਔਰਤ ਨੇ ਕੋਵਿਡ ਦੇ ਡਰ ਕਾਰਨ ਆਪਣੇ ਬੱਚੇ ਅਤੇ ਖੁਦ ਨੂੰ ਤਿੰਨ ਸਾਲ ਤੱਕ ਕਮਰੇ ‘ਚ ਕੈਦ ਕਰ ਰੱਖਿਆ ਸੀ

Gurugram , Covid-19, apartment, Corona virus

ਇੱਕ ਔਰਤ ਨੇ ਕੋਵਿਡ ਦੇ ਡਰ ਕਾਰਨ ਆਪਣੇ ਬੱਚੇ ਅਤੇ ਖੁਦ ਨੂੰ ਤਿੰਨ ਸਾਲ ਤੱਕ ਕਮਰੇ 'ਚ ਕੈਦ ਕਰ ਰੱਖਿਆ ਸੀ

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਕੋਵਿਡ ਦੇ ਡਰ ਕਾਰਨ ਆਪਣੇ ਬੱਚੇ ਅਤੇ ਖੁਦ ਨੂੰ ਤਿੰਨ ਸਾਲ ਤੱਕ ਇੱਕ ਕਮਰੇ ਵਿੱਚ ਕੈਦ ਕਰ ਰੱਖਿਆ ਸੀ। ਮਹਿਲਾ ਦੇ ਪਤੀ ਨੇ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਮਾਂ ਅਤੇ ਉਸ ਦੇ ਪੁੱਤਰ ਨੂੰ ਰੈਸਕਿਊ ਕਰ ਕੇ ਬਚਾਇਆ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਬੱਚਾ 7 ਸਾਲ ਦਾ ਸੀ, ਉਦੋਂ ਤੋਂ ਬੱਚੇ ਅਤੇ ਉਸਦੀ ਮਾਂ ਨੇ ਸੂਰਜ ਦੀਆਂ ਕਿਰਨਾਂ ਨਹੀਂ ਦੇਖੀਆਂ ਹਨ। ਅਧਿਕਾਰੀਆਂ ਨੇ ਬੱਚੇ ਅਤੇ ਮਾਂ ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਤਿੰਨ ਸਾਲਾਂ ਤੋਂ ਕਮਰੇ ਵਿੱਚ ਜਮ੍ਹਾਂ ਕੂੜਾ ਦੇਖ ਕੇ ਅਧਿਕਾਰੀ ਦੰਗ ਰਹਿ ਗਏ। ਫਿਲਹਾਲ ਬੱਚੇ ਦੀ ਉਮਰ 10 ਸਾਲ ਅਤੇ ਮਾਂ ਦੀ ਉਮਰ ਕਰੀਬ 40 ਸਾਲ ਹੈ।
ਪਤੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ

ਔਰਤ ਦਾ ਪਤੀ ਦੋਵਾਂ ਨੂੰ ਘਰ ਦਾ ਖਾਣਾ ਦਿੰਦਾ ਸੀ। ਉਹ ਖੁਦ ਕਿਰਾਏ ‘ਤੇ ਕਿਸੇ ਹੋਰ ਮਕਾਨ ‘ਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਹ ਆਪਣੀ ਪਤਨੀ ਮੁਨਮੁਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ। ਬੱਚਾ ਨਾਬਾਲਗ ਹੈ, ਇਸ ਲਈ ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਕਮਰੇ ਦੇ ਅੰਦਰ ਆਪਣੇ ਪਤੀ ਨੂੰ ਵੀ ਜਾਣ ਨਹੀਂ ਦਿੰਦੀ ਸੀ।

ਗੁਆਂਢੀ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਮਾਂ-ਪੁੱਤ ਕਦੇ ਵੀ ਘਰੋਂ ਨਹੀਂ ਨਿਕਲੇ। ਜਦੋਂ ਵੀ ਉਨ੍ਹਾਂ ਦੇ ਘਰ ਪਾਣੀ ਨਹੀਂ ਆਉਂਦਾ ਸੀ ਤਾਂ ਉਹ ਸਾਨੂੰ ਫ਼ੋਨ ਕਰ ਕੇ ਪੁੱਛ-ਪੜਤਾਲ ਕਰਦੇ ਸਨ। ਅਸੀਂ ਇੱਥੇ ਲਗਭਗ ਇੱਕ ਸਾਲ ਰਹਿ ਕੇ ਆਏ ਹਾਂ। ਕਈ ਵਾਰ ਅਸੀਂ ਉਨ੍ਹਾਂ ਨੂੰ ਇਹ ਜ਼ਰੂਰ ਦੱਸਿਆ ਕਿ ਉਨ੍ਹਾਂ ਦੀ ਜਗ੍ਹਾ ‘ਤੇ ਸਫਾਈ ਨਾ ਹੋਣ ਕਾਰਨ ਸਾਡੇ ਘਰ ‘ਚ ਸੀਲਨ ਆ ਗਈ ਹੈ। ਔਰਤ ਨੇ ਪੁੱਤਰ ਨੂੰ ਬਾਹਰ ਨਹੀਂ ਭੇਜਿਆ। ਉਹ ਕਹਿੰਦੀ ਸੀ ਕਿ ਬੇਟਾ ਬੀਮਾਰ ਹੈ। ਸਾਨੂੰ ਔਰਤ ਦਾ ਵਿਹਾਰ ਠੀਕ ਲੱਗਦਾ ਸੀ।

Exit mobile version