India

ਪਾਣੀ ਦੀ ਟੈਂਕੀ ਡਿੱਗਣ ਕਾਰਨ 3 ਦੀ ਹੋਈ ਮੌਤ!

ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਦੇ ਪੁਣੇ (Pune) ਵਿਚ ਸਵੇਰੇ-ਸਵੇਰੇ ਮਜ਼ਦੂਰ ਕੈਂਪ ਵਿਚ ਪਾਣੀ ਵਾਲੀ ਟੈਂਕੀ ਡਿੱਗ ਗਈ ਹੈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 7 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਹ ਘਟਨਾ ਚਿੰਚਵੜ ਟਾਊਨਸ਼ਿਪ ਦੇ ਭੋਸਾਰੀ ਇਲਾਕੇ ਵਿਚ ਵਾਪਰੀ ਹੈ। ਘਟਨਾ ਸਮੇਂ ਮਜ਼ਦੂਰ ਨਹੀ ਰਹੇ ਸਨ।

ਟੈਂਕੀ ਡਿੱਗਣ ਦਾ ਕਾਰਨ ਪਾਣੀ ਦੇ ਦਬਾਅ ਨੂੰ ਮਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਕਾਫੀ ਮਜ਼ਦੂਰ ਮਲਬੇ ਹੇਠਾਂ ਫਸ ਗਏ। ਜੋ ਲੋਕ ਜਖਮੀ ਹੋਏ ਨ, ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ –  ਝੋਨੇ ਦੀ ਲਿਫਟਿੰਗ ‘ਚ ਦੇਰੀ ‘ਤੇ ਹਾਈਕੋਰਟ ਸਖਤ! ਇਸ ਤਰੀਕ ਤੱਕ ਜਵਾਬ ਮੰਗਿਆ