Punjab

ਪੁਲਿਸ ਨੇ ਵੱਡੀ ਸਫਲਤਾ ਕੀਤੀ ਹਾਸਲ, ਚੋਣਾਂ ਤੋਂ ਪਹਿਲਾਂ ਕੀਤੀ ਸ਼ਰਾਬ ਬਰਾਮਦ

ਪੰਜਾਬ ਵਿੱਚ 1 ਜੂਨ ਜਾਨੀ ਕੱਲ੍ਹ ਵੋਟਾਂ ਪੈਣਗੀਆਂ, ਜਿਸ ਤੋ ਪਹਿਲਾਂ ਹਲਕਾ ਨਕੋਦਰ (Nakodar) ਨੇੜੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁਝ ਲੋਕ ਸ਼ਰਾਬ ਵੰਡਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਥਾਣਾ ਨੂਰਮਹਿਲ ਪੁਲਿਸ (Noormehal Police) ਨੇ ਇਕ ਦੇ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਦਲਜਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਲਿੱਡਣ ਨਕੋਦਰ ਸਦਰ ਵਜੋਂ ਹੋਈ ਹੈ।  ਇਹ ਐਫਆਈਆਰ ਆਬਕਾਰੀ ਵਿਭਾਗ ਦੇ ਸਰਕਲ ਇੰਸਪੈਕਟਰ ਸਾਹਿਲ ਰੰਗਾ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਡੀਐਫ ਦਫ਼ਤਰ ਤੋਂ ਸੂਚਨਾ ਮਿਲੀ ਸੀ ਕਿ ਨੂਰਮਹਿਲ ਦੇ ਪਿੰਡ ਸੰਘਾ ਜਗੀਰ ਨੇੜੇ ਇੱਕ ਗੱਡੀ ਵਿੱਚ ਸ਼ਰਾਬ ਲੱਦੀ ਜਾ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਟੀਮ ਤੁਰੰਤ ਕਾਰਵਾਈ ਲਈ ਪਹੁੰਚੀ।

ਨਕੋਦਰ ‘ਚ ਪੁਲਿਸ ਨੇ ਛਾਪਾ ਮਾਰ ਕੇ ਘਰ ਦੇ ਬਾਥਰੂਮ ‘ਚੋਂ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਕੁੱਲ 15 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਬਰਾਮਦ ਕੀਤੀ ਸ਼ਰਾਬ ਬਾਰੇ  ਗ੍ਰਿਫ਼ਤਾਰ ਕੀਤੇ ਵਿਅਕੀਤ ਕੋਲੋਂ ਪੁੱਛਗਿੱਛ ਵੀ ਕੀਤੀ ਪਰ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਕੋਈ ਪਰਮਿਟ ਬਰਾਮਦ ਹੋਇਆ।

ਇਹ ਵੀ ਪੜ੍ਹੋ –   2 ਜੂਨ ਨੂੰ ਸਰੰਡਰ ਕਰਨਗੇ ਕੇਜਰੀਵਾਲ, ਜੇਲ੍ਹ ਜਾਣ ਤੋਂ ਪਹਿਲਾਂ ਜਾਰੀ ਕੀਤੀ ਭਾਵੁਕ ਵੀਡੀਓ