India

ਹਿਮਾਚਲ ‘ਚ ਹੋਇਆ ਅਨੋਖਾ ਵਿਆਹ, ਦੋ ਸਕੇ ਭਰਾਵਾਂ ਨੇ ਇੱਕੋ ਲਾੜੀ ਨਾਲ ਕੀਤਾ ਵਿਆਹ

ਸ਼ਿਲਾਈ ਸਬ-ਡਿਵੀਜ਼ਨ ਦੇ ਇੱਕ ਛੋਟੇ ਜਿਹੇ ਪਿੰਡ ਕੁਨਹਟ ਵਿੱਚ ਇੱਕ ਅਨੋਖਾ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਹੋਇਆ ਹੈ ਜਿੱਥੇ ਦੋ ਭਰਾਵਾਂ ਨੇ ਇੱਕ ਹੀ ਲਾੜੀ ਨਾਸ ਵਿਆਹ ਕਰਵਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਇਲਾਕੇ ਦੇ ਕੁਨਹਟ ਪਿੰਡ ਵਿੱਚ ਇੱਕ ਪ੍ਰਾਚੀਨ ਅਤੇ ਅਨੋਖੀ ਬਹੁਪਤੀ ਪ੍ਰਥਾ ਮੁੜ ਸੁਰਜੀਤ ਹੋਈ ਹੈ। ਇੱਥੇ ਥਿੰਦੋ ਪਰਿਵਾਰ ਦੇ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਨਾਲ ਵਿਆਹ ਕਰਕੇ ਸਦੀਆਂ ਪੁਰਾਣੀ “ਉਜਲਾ ਪੱਖ” ਪਰੰਪਰਾ ਨੂੰ ਜੀਵਿਤ ਕੀਤਾ।

ਇਹ ਵਿਆਹ 12 ਤੋਂ 14 ਜੁਲਾਈ ਤੱਕ ਪੂਰੇ ਪਿੰਡ ਦੀ ਮੌਜੂਦਗੀ ਵਿੱਚ ਰਵਾਇਤੀ ਰੀਤੀ-ਰਿਵਾਜਾਂ ਨਾਲ ਧੂਮਧਾਮ ਨਾਲ ਸੰਪੰਨ ਹੋਇਆ।”ਉਜਲਾ ਪੱਖ” ਹਾਟੀ ਭਾਈਚਾਰੇ ਦੀ ਇੱਕ ਪ੍ਰਾਚੀਨ ਪਰੰਪਰਾ ਹੈ, ਜਿਸ ਵਿੱਚ ਇੱਕ ਔਰਤ ਦੋ ਜਾਂ ਵੱਧ ਭਰਾਵਾਂ ਦੀ ਪਤਨੀ ਬਣਦੀ ਹੈ। ਇਹ ਪ੍ਰਥਾ ਪਹਿਲਾਂ ਸਮਾਜਿਕ ਅਤੇ ਆਰਥਿਕ ਸਥਿਰਤਾ ਲਈ ਮਹੱਤਵਪੂਰਨ ਮੰਨੀ ਜਾਂਦੀ ਸੀ, ਖਾਸ ਕਰਕੇ ਜ਼ਮੀਨ ਦੀ ਵੰਡ ਨੂੰ ਰੋਕਣ ਲਈ। ਸਮੇਂ ਦੇ ਨਾਲ ਇਹ ਪ੍ਰਥਾ ਲਗਭਗ ਖਤਮ ਹੋ ਗਈ ਸੀ, ਪਰ ਇਸ ਵਿਆਹ ਨੇ ਇਸਨੂੰ ਮੁੜ ਚਰਚਾ ਵਿੱਚ ਲਿਆਂਦਾ।

ਲਾੜੇ ਕੌਣ ਹਨ?

ਵਿਆਹ ਵਿੱਚ ਸ਼ਾਮਲ ਦੋਵੇਂ ਲਾੜੇ ਪੜ੍ਹੇ-ਲਿਖੇ ਹਨ। ਵੱਡਾ ਭਰਾ ਹਿਮਾਚਲ ਸਰਕਾਰ ਦੇ ਜਲ ਸ਼ਕਤੀ ਵਿਭਾਗ ਵਿੱਚ ਨੌਕਰੀ ਕਰਦਾ ਹੈ, ਜਦਕਿ ਛੋਟਾ ਭਰਾ ਵਿਦੇਸ਼ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ। ਦੁਲਹਨ ਵੀ ਪੜ੍ਹੀ-ਲਿਖੀ ਹੈ। ਦੋਵੇਂ ਭਰਾਵਾਂ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਇਸ ਵਿਆਹ ਨੂੰ ਅੰਜਾਮ ਦਿੱਤਾ, ਮੰਨਦੇ ਹੋਏ ਕਿ ਇਹ ਰਿਸ਼ਤਾ ਪਰਿਵਾਰ ਨੂੰ ਇਕੱਠਾ ਰੱਖੇਗਾ।

ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਇਆ

ਪਿੰਡ ਵਾਸੀਆਂ ਨੇ ਇਸ ਵਿਆਹ ਦਾ ਨਿੱਘਾ ਸਵਾਗਤ ਕੀਤਾ ਅਤੇ ਇਸਨੂੰ ਸੱਭਿਆਚਾਰਕ ਵਿਰਾਸਤ ਵਜੋਂ ਸਵੀਕਾਰਿਆ। ਵਿਆਹ ਦੌਰਾਨ ਪਿੰਡ ਵਿੱਚ ਉਤਸਵ ਦਾ ਮਾਹੌਲ ਸੀ, ਜਿੱਥੇ ਲੋਕ ਰਵਾਇਤੀ ਨਾਚਾਂ ਅਤੇ ਗੀਤਾਂ ਨਾਲ ਜਸ਼ਨ ਮਨਾਉਂਦੇ ਦਿਖੇ। ਸੋਸ਼ਲ ਮੀਡੀਆ ‘ਤੇ ਵੀ ਇਸ ਵਿਆਹ ਦੀ ਵੀਡੀਓ ਵਾਇਰਲ ਹੋਈ, ਜਿਸ ਵਿੱਚ ਦੋਵੇਂ ਲਾੜੇ ਇੱਕੋ ਮੰਡਪ ਵਿੱਚ ਦੁਲਹਨ ਨਾਲ ਰਸਮਾਂ ਨਿਭਾਉਂਦੇ ਨਜ਼ਰ ਆਏ।ਇਹ ਘਟਨਾ ਸਮਾਜ ਵਿੱਚ ਪਰੰਪਰਾਵਾਂ ਦੀ ਵਿਭਿੰਨਤਾ ਅਤੇ ਆਪਸੀ ਸਹਿਮਤੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ, ਜੋ ਸਮੇਂ ਦੇ ਨਾਲ ਬਦਲਦੀਆਂ ਹਨ ਪਰ ਸੱਭਿਆਚਾਰਕ ਮਹੱਤਵ ਰੱਖਦੀਆਂ ਹਨ। (