ਲੁਧਿਆਣਾ : ਆਮ ਤੌਰ ਉੱਤੇ ਜੇਕਰ ਕਿਸੇ ਕਿੱਤੇ ਵਿੱਚੋਂ ਕਮਾਈ ਹੋਣੀ ਸ਼ੁਰੂ ਹੁੰਦੀ ਐ ਤਾਂ ਉਸ ਕਿੱਤੇ ਨੂੰ ਕਰਨ ਵਾਲਿਆਂ ਦੀ ਹੋੜ ਲੱਗ ਜਾਂਦੀ ਹੈ। ਬਾਅਦ ਵਿੱਚ ਇਨ੍ਹਾਂ ਵਿੱਚੋਂ ਕੁੱਝ ਤਾਂ ਕਾਮਯਾਬ ਹੋ ਜਾਂਦੇ ਅਤੇ ਜ਼ਿਆਦਾਤਰ ਫ਼ੇਲ੍ਹ ਹੋ ਜਾਂਦੇ ਹਨ। ਇਹ ਵਰਤਾਰਾ ਇਨ੍ਹਾਂ ਦਿਨਾਂ ਵਿੱਚ ਬੱਕਰੀ ਪਾਲਣ ਦੇ ਕਿੱਤੇ ਵਿੱਚ ਵੀ ਦੇਖਿਆ ਜਾ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਹ ਕਿੱਤਾ ਫ਼ੇਲ੍ਹ ਹੋ ਚੁੱਕਾ ਹੈ ਬਲਕਿ ਇਸ ਦੀ ਅਸਲ ਵਜ੍ਹਾ ਮੰਡੀਕਰਨ ਦੀ ਜਾਣਕਾਰੀ ਨਾ ਹੋਣਾ ਹੈ।
ਲੋਕ ਇੱਕ ਦੂਜੇ ਦੇ ਪਿਛਲੱਗ ਹੋ ਕੇ ਕਿੱਤਾ ਤਾਂ ਸ਼ੁਰੂ ਕਰ ਲੈਂਦੇ ਹਨ ਪਰ ਮੰਡੀਕਰਨ ਬਾਰੇ ਪਤਾ ਨਾ ਹੋਣ ਕਾਰਨ ਘਾਟਾ ਪੈਣ ਉੱਤੇ ਮਜਬੂਰਨ ਕਿੱਤਾ ਨੂੰ ਬੰਦ ਕਰਨਾ ਪੈਂਦਾ ਹੈ ਪਰ ਹੁਣ ਇਸ ਵੱਡੀ ਸਮੱਸਿਆ ਦੇ ਹੱਲ ਲਈ ਪੰਜਾਬ ਵਿੱਚ ਪਹਿਲੀ ਵਾਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਬੱਕਰੀ ਪਾਲਣ ਕਿੱਤੇ ਦੇ ਮੰਡੀਕਰਨ ਬਾਰੇ ਟਰੇਨਿੰਗ ਸੈਮੀਨਾਰ ਲੱਗ ਰਿਹਾ ਹੈ। ਇਹ ਸੈਮੀਨਾਰ ਬੱਕਰੀ ਪਾਲਣ ਕਿੱਤੇ ਨਾਲ ਜੁੜੀ ਮਸ਼ਹੂਰ ਕੰਪਨੀ ਗਰੀਨ ਪੋਕਟਸ ਅਤੇ ਗਡਵਾਸੂ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ਉੱਤੇ ਲਗਾਇਆ ਜਾ ਰਿਹਾ ਹੈ।
ਬੱਕਰੀ ਪਾਲਣ ਕਿੱਤੇ ਦੇ ਮੰਡੀਕਰਨ ਬਾਰੇ ਟਰੇਨਿੰਗ ਸੈਮੀਨਾਰ 18 ਨਵੰਬਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗ ਰਿਹਾ ਐ। ਇੱਥੇ ਵਰਤਮਾਨ ਅਤੇ ਭਵਿੱਖ ਵਿੱਚ ਇਸ ਕਿੱਤੇ ਤੋਂ ਚੋਖੀ ਕਮਾਈ ਕਰਨ ਬਾਰੇ ਮਾਹਰਾਂ ਵੱਲੋਂ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਕੈਂਪ ਦਾ ਹਿੱਸਾ ਬਣਨ ਲਈ ਰਜਿਸਟ੍ਰੇਸ਼ਨ ਕਰਵਾਉਣ ਜਾਂ ਵਧੇਰੇ ਜਾਣਕਾਰੀ ਹਾਸਲ ਲਈ ਤੁਸੀਂ ਮੋਬਾਈਲ ਨੰਬਰ 92510-00400 ਅਤੇ 98285-30490 ਉੱਤੇ ਸੰਪਰਕ ਕਰ ਸਕਦੇ ਹੋ।