‘ਦ ਖ਼ਾਲਸ ਬਿਊਰੋ:- ਸੂਬੇ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਐਂਕਸਾਇਜ਼ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਈ ਜਿਲ੍ਹਿਆਂ ‘ਚ ਛਾਪੇਮਾਰੀ ਦੌਰਾਨ ਵੱਡੀ ਗਿਣਤੀ ‘ਚ ਲਾਹਣ ਬਰਾਮਦ ਕਰਕੇ ਨਸ਼ਟ ਕਰ ਦਿੱਤਾ ਗਿਆ ਹੈ ਅਤੇ 54 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸੇ ਦੇ ਚੱਲਦਿਆਂ ਅੱਜ ਫਿਰ ਹਰੀਕੇ ਪੱਤਣ ਅਤੇ ਫ਼ਾਜ਼ਲਿਕਾ ਦੇ ਪਿੰਡ ਚੱਕ ਬਲੋਚਾ ਵਿੱਚ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਐਂਕਸਾਇਜ਼ ਵਿਭਾਗ ਅਤੇ ਪੁਲਿਸ ਵੱਲੋਂ ਮਾਰੀ ਰੇਡ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ, ਹਰੀਕੇ ਪੱਤਣ ਤੋਂ 1.25 ਲੱਖ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ, ਮੁਲਜ਼ਮ ਭੱਜਣ ‘ਚ ਕਾਮਯਾਬ ਹੋ ਗਏ।
ਫ਼ਾਜ਼ਲਿਕਾ ਦੇ ਪਿੰਡ ਚੱਕ ਬਲੋਚਾ ਵਿੱਚ ਮਾਰੀ ਗਈ ਰੇਡ ਦੌਰਾਨ ਪੁਲਿਸ ਨੇ 1200 ਲੀਟਰ ਲਾਹਣ ਅਤੇ 70 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ, ਪਿੰਡ ਚੱਕ ਬਲੋਚਾ ਵਿੱਚ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਨਾਲ ਲਿਜਾ ਕੇ ਰੇਡ ਮਾਰੀ ਗਈ, ਜਿਸ ਦੌਰਾਨ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦਾ ਪਰਦਾ ਫਾਸ਼ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ 3 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।