Punjab

ਜਗਰਾਉਂ ‘ਚ ਜੱਜ ਦੇ ਘਰ ਹੋਈ ਚੋਰੀ, ਪੁਲਿਸ ਜਾਂਚ ਸ਼ੁਰੂ

ਪੰਜਾਬ ਵਿੱਚ ਚੋਰੀ ਦੀਆਂ ਆਏ ਦਿਨ ਘਟਨਾਵਾਂ ਵਾਪਰ ਦੀਆਂ ਰਹਿੰਦਿਆਂ ਹਨ ਪਰ ਹੁਣ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਗਰਾਉਂ ਸ਼ਹਿਰ ਦੀ ਅਦਾਲਤ ਵਿੱਚ ਇਕ ਜੱਜ ਦੇ ਘਰ ਵਿੱਚ ਚੋਰੀ ਹੋਈ ਹੈ। ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਟੂਟੀਆਂ, ਐਲਈਡੀ ਅਤੇ ਨਕਦੀ ਚੋਰੀ ਕਰ ਲਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਇਕ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਜੋ ਪਿੰਡ ਗੁੜੇ ਦਾ ਰਹਿਣ ਵਾਲਾ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਜੱਜ ਮਨਪ੍ਰੀਤ ਸਿੰਘ ਸੋਹੀ ਦੀ ਅਦਾਲਤ ‘ਚ ਚਪੜਾਸੀ ਹੈ। ਜੱਜ ਜਗਰਾਓਂ ਦੇ ਦਸਮੇਸ਼ ਨਗਰ ਵਿੱਚ ਇੱਕ ਮਕਾਨ ਵਿੱਚ ਰਹਿੰਦਾ ਹੈ। ਜਿਸ ਕਾਰਨ ਉਹ ਘਰ ਦੀ ਦੇਖਭਾਲ ਕਰਦਾ ਹੈ। ਅਦਾਲਤ ਵਿੱਚ ਛੁੱਟੀ ਹੋਣ ਕਾਰਨ ਜੱਜ ਆਪਣੇ ਘਰ ਗਿਆ ਹੋਇਆ ਸੀ ਅਤੇ ਅਪਾਰਟਮੈਂਟ ਦੀਆਂ ਚਾਬੀਆਂ ਉਨ੍ਹਾਂ ਕੋਲ ਸਨ।

ਅੱਜ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਗਿਆ ਤਾਂ ਘਰ ਦੇ ਮੁੱਖ ਗੇਟ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਅੰਦਰ ਪਿਆ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਸ ਨੇ ਸਟੋਰ ਰੂਮ ਵਿੱਚ ਜਾ ਕੇ ਦੇਖਿਆ ਤਾਂ ਅਲਮਾਰੀ ਵਿੱਚ ਪਿਆ ਇੱਕ ਡੱਬਾ, ਪਿੱਤਲ ਦੀਆਂ ਟੂਟੀਆਂ, ਐਲ.ਈ.ਡੀ ਅਤੇ 10-15 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ।

ਪੁਲਿਸ ਵੱਲੋਂ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਜਾਂਚ ਕਰਕੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ –  ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਉੱਤੇ ਹੋਈ ਕਾਰਵਾਈ, ਕੀਤੀ ਬਦਲੀ