ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ ਵਿੱਚ ਸੋਮਵਾਰ 8 ਜੁਲਾਈ ਨੂੰ ਦਹਿਸ਼ਤਗਰਦਾਂ ਨੇ ਫੌਜ ਦੀ ਗੱਡੀ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ 2 ਜਵਾਨ ਜ਼ਖ਼ਮੀ ਹੋਏ ਹਨ। ਵਾਰਦਾਤ ਲੋਹਿ ਮਲਹਾਰ ਬਲਾਕ ਦੇ ਮਚਹੇੜੀ ਖੇਤਰ ਦੇ ਬਡਨੋਟਾ ਪਿੰਡ ਦੀ ਹੈ। ਮਚਹੇੜੀ ਵਿੱਚ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਦੇ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਜ਼ਖਮੀ ਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਜਦੋਂ ਪੁਲਿਸ ਅਤੇ ਸੁਰੱਖਿਆ ਦੀ ਜੁਆਇੰਟ ਟੀਮ ਮਚਹੇੜੀ ਖੇਤਰ ਵਿੱਚ ਤਲਾਸ਼ੀ ਲੈ ਰਹੀ ਸੀ ਦਹਿਸ਼ਦਗਰਦਾਂ ਨੇ ਫੌਜ ‘ਤੇ ਹਮਲਾ ਕਰ ਦਿੱਤਾ। ਇਹ ਖੇਤਰ ਭਾਰਤੀ ਫੌਜ ਦੀ 9 ਕੋਰ ਅਧੀਨ ਆਉਂਦਾ ਹੈ। ਸਰਚ ਦੇ ਦੌਰਾਨ ਦਹਿਸ਼ਤਗਰਦਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ। ਇਲਾਕੇ ਵਿੱਚ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ।
2 ਮਹੀਨੇ ਵਿੱਚ ਫੌਜ ਦੀਆਂ ਗੱਡੀਆਂ ‘ਤੇ ਇਹ ਦੂਜਾ ਦਹਿਸ਼ਤਗਰਦੀ ਹਮਲਾ ਹੈ। ਇਸ ਤੋਂ ਪਹਿਲਾਂ 4 ਮਈ ਨੂੰ ਪੁੰਛ ਦੇ ਸ਼ਾਹਸਿਤਾਰ ਇਲਾਕੇ ਵਿੱਚ ਏਅਰਫੋਰਸ ਦੇ ਕਾਫਿਲੇ ‘ਤੇ ਹਮਲਾ ਹੋਇਆ ਸੀ। ਜਿਸ ਵਿੱਚ ਕਾਪੋਰਲ ਵਿਕੀ ਪਹਾੜੇ ਸ਼ਹੀਦ ਹੋ ਗਏ ਸੀ। 4 ਹੋਰ ਜਵਾਨ ਜਖਮੀ ਹੋ ਗਏ ਸੀ। ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਦੀਆਂ 2 ਗੱਡੀਆਂ ਦੇ ਫਾਇਰਿੰਗ ਕੀਤੀ ਸੀ। ਦੋਵੇਂ ਗੱਡੀਆਂ ਸਨਾਈ ਟਾਪ ‘ਤੇ ਜਾ ਰਹੀਆਂ ਸਨ।
ਉਧਰ 2 ਦਿਨ ਵਿੱਚ ਇਹ ਫੌਜ ‘ਤੇ ਦੂਜਾ ਹਮਲਾ ਹੈ। ਐਤਵਾਰ ਦੀ ਸਵੇਰ ਦਹਿਸ਼ਤਗਰਦਾਂ ਨੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ਵਿੱਚ ਇੱਕ ਫੌਜੀ ਕੈਂਪ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ। ਜਵਾਨਾਂ ਦੀ ਜਵਾਬੀ ਕਾਰਵਾਈ ਦੇ ਬਾਅਦ ਦਹਿਸ਼ਤਗਰਦ ਜੰਗਲਾਂ ਦੇ ਰਸਤੇ ਭੱਜ ਗਏ। ਫੌਜ ਅਤੇ ਪੁਲਿਸ ਸਰਚ ਆਪਰੇਸ਼ਨ ਚੱਲਾ ਰਹੀ ਹੈ।
ਇਹ ਵੀ ਪੜ੍ਹੋ – CM ਮਾਨ ਦੀ ਸ਼ਿਕਾਇਤ ਪਹੁੰਚੀ ਰਾਜਪਾਲ ਕੋਲ! ‘ਤੁਸੀਂ ਸੂਬੇ ਵਿੱਚ ਵੰਡੀਆਂ ਨਾ ਪਾਉ’!