ਲੁਧਿਆਣਾ : ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਪਿੰਡ ਮੰਡਿਆਣੀ ਵਿੱਚ ਦੇਰ ਰਾਤ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ‘ਚ 6 ਬੱਚੇ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਖਾਣਾ ਖਾ ਕੇ ਸੁੱਤਾ ਹੀ ਸੀ ਕਿ ਅਚਾਨਕ ਝੁੱਗੀ ‘ਚ ਅੱਗ ਲੱਗ ਗਈ। ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਖਾਣਾ ਖਾ ਕੇ ਸੁੱਤਾ ਹੀ ਸੀ ਕਿ ਅਚਾਨਕ ਝੁੱਗੀ ‘ਚ ਅੱਗ ਲੱਗ ਗਈ।
ਇਸ ਦਰਦਨਾਕ ਹਾਦਸੇ ‘ਚ ਜ਼ਖਮੀ ਹੋਏ ਬੱਚਿਆਂ ਦੀ ਪਛਾਣ ਮੋਹਨ, ਅਮਨ, ਰਾਧਿਕਾ, ਕੋਮਲ, ਪ੍ਰਵੀਨ ਅਤੇ ਸ਼ੁਕਲਾ ਵਜੋਂ ਹੋਈ ਹੈ। ਬੱਚਿਆਂ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਝੁਲਸੇ ਬੱਚਿਆਂ ਨੂੰ ਚੰਡੀਗੜ੍ਹ ਸੈਕਟਰ 32 ‘ਚ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਪਿੰਡ ਮੰਡਿਆਣੀ ‘ਚ ਹੜਕੰਪ ਮਚ ਗਿਆ ਹੈ।
ਇਸ ਹਾਦਸੇ ਸਬੰਧੀ ਝੁਲਸ ਗਏ ਬੱਚਿਆਂ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਦੇਰ ਰਾਤ ਸਾਰਾ ਪਰਿਵਾਰ ਖਾਣਾ ਖਾ ਕੇ ਸੌਂ ਰਿਹਾ ਸੀ। ਉਸ ਦਾ ਪਤੀ ਬੁੱਧ ਰਾਮ ਅਜੇ ਕੰਮ ਤੋਂ ਵਾਪਸ ਨਹੀਂ ਆਇਆ ਸੀ। ਉਹ ਉਸਦੇ ਘਰ ਆਉਣ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਅਚਾਨਕ ਝੁੱਗੀ ਨੂੰ ਅੱਗ ਲੱਗ ਗਈ। ਅੱਗ ਲੱਗਣ ‘ਤੇ ਉਸ ਨੇ ਰੌਲਾ ਪਾਇਆ। ਜਿਸ ‘ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ। ਇਸ ਮਗਰੋਂ ਸਾਰੇ ਜਖਮੀ ਬੱਚਿਆਂ ਨੂੰ ਇਲਾਜ ਲਾਇ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ।
ਫਿਰ ਵੀ ਬੱਚੇ ਕਾਫੀ ਹੱਦ ਤੱਕ ਸੜ ਗਏ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਕਤ ਇਲਾਕਾ ਪੁਲਸ ਨੂੰ ਦੇਰ ਤੱਕ ਸੂਚਨਾ ਨਹੀਂ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।