Punjab

ਅਬੋਹਰ ‘ਚ ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ, 7 ਲੋਕ ਪਹੁੰਚੇ ਹਸਪਤਾਲ

ਪੰਜਾਬ ਵਿੱਚ ਅਵਾਰਾ ਕੁੱਤਿਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਬੋਹਰ ਵਿੱਚ ਵੀ ਅਵਾਰਾ ਕੁੱਤਿਆ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਦੁਪਹਿਰ ਤੱਕ 7 ਕੁੱਤਿਆਂ ਦੇ ਕੱਟਣ ਦੇ ਮਾਮਲੇ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਰੇਬੀਜ਼ ਦੇ ਟੀਕੇ ਲਗਾਏ ਗਏ।

74 ਸਾਲਾ ਮਾਇਆ ਦੇਵੀ ਪਤਨੀ ਜਗਦੀਸ਼ ਵਾਸੀ ਬਠਿੰਡਾ ਰਾਮਦੇਵ ਨਗਰੀ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ। ਜਦੋਂ ਉਸ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਇਸ ਤੋਂ ਇਲਾਵਾ ਵਿਸ਼ਾਲ ਪੁੱਤਰ ਸੁਭਾਸ਼  ਵਾਸੀ ਅਜ਼ੀਮਗੜ੍ਹ ਨੂੰ ਵੀ ਕੁੱਤੇ ਨੇ ਵੱਢ ਲਿਆ। ਸ਼ਸ਼ੀਪਾਲ ਪੁੱਤਰ ਹਰਨੇਕ ਵਾਸੀ ਨਵੀਂ ਆਬਾਦੀ ਨੂੰ ਵੀ ਕੁੱਤੇ ਨੇ ਵੱਢ ਲਿਆ। 16 ਸਾਲਾ ਹਿੰਮਤ ਪੁੱਤਰ ਕਾਸ਼ੀਰਾਮ ਵਾਸੀ ਜੀਵਨ ਨਗਰ ਨੂੰ ਵੀ ਆਵਾਰਾ ਕੁੱਤਿਆਂ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ 3 ਸਾਲਾ ਮਾਸੂਮ ਬੱਚੀ ਹਰਨੂਰ ਪੁੱਤਰੀ ਚੰਦਰਭਾਨ ਵਾਸੀ ਪਿੰਡ ਸੱਪਾਂਵਾਲੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਉਸ ਨੂੰ ਕੁੱਤਿਆਂ ਨੇ ਵੱਢ ਲਿਆ।

ਤਾਰਾ ਚੰਦ ਪੁੱਤਰ ਰਾਮਜੀ ਲਾਲ ਵਾਸੀ ਡੰਗਰਖੇੜਾ ਤੋਂ ਇਲਾਵਾ ਅਮਿਤ ਪੁੱਤਰ ਸ਼ਿਵ ਨਰਾਇਣ ਵਾਸੀ ਜੰਡਵਾਲਾ ਹਨੂੰਮੰਤਾ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਸਾਰਿਆਂ ਨੂੰ ਇੱਥੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਸਾਰਿਆਂ ਨੂੰ ਰੇਬੀਜ਼ ਦਾ ਟੀਕਾਕਰਨ ਕਰਕੇ ਘਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ –  RBI ਨੇ ਪੰਜਾਬ ਨੈਸ਼ਨਲ ਬੈਂਕ ਖ਼ਿਲਾਫ਼ ਕੀਤੀ ਵੱਡੀ ਕਾਰਵਾਈ, ਲਗਾਇਆ ਜੁਰਮਾਨਾ