India

ਮਹਾਰਾਸ਼ਟਰ ‘ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਫਸਿਆ ਪੇਜ਼! ਵਿਰੋਧੀਆਂ ਲਈ ਚੁਟਕੀ

ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਵਿਚ ਭਾਜਪਾ, ਸ਼ਿਵ ਸੈਨੀ ਸਿੰਦੇ ਗੁੱਟ ਅਤੇ ਐਨਸੀਪੀ ਅਜੀਟ ਗੁੱਟ ਸਰਕਾਰ ਬਣਾਵੇਗੀ। ਇਸ ਗਠਜੋੜ ਨੇ 288 ਸੀਟਾਂ ਵਿਚੋਂ 230 ਸੀਟਾਂ ਜਿੱਤੀਆਂ ਹਨ। ਮਹਾਂਯੁਤੀ ਦੀ ਇਸ ਜਿੱਤ ਤੋਂ ਬਾਅਦ ਹੁਣ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਪੇਜ਼ ਫਸਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਨਤੀਜਿਆਂ ਤੋਂ ਬਾਅਦ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਹ ਤੈਅ ਨਹੀਂ ਹੋਇਆ ਸੀ ਕਿ ਜਿਸ ਕੋਲ ਜ਼ਿਆਦਾ ਸੀਟਾਂ ਹਨ, ਉਹ ਮੁੱਖ ਮੰਤਰੀ ਬਣੇਗਾ। ਦੂਜੇ ਪਾਸੇ ਹਾਰ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਊਧਵ ਠਾਕਰੇ ਨੇ ਸ਼ਿੰਦੇ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਹੁਣ ਸ਼ਿੰਦੇ ਨੂੰ ਫੜਨਵੀਸ ਦੇ ਅਧੀਨ ਕੰਮ ਕਰਨਾ ਹੋਵੇਗਾ।

ਇਸ ਚੋਣ ਵਿੱਚ ਮੁਕਾਬਲਾ 6 ਵੱਡੀਆਂ ਪਾਰਟੀਆਂ ਦੇ ਦੋ ਗਠਜੋੜਾਂ ਵਿਚਕਾਰ ਸੀ। ਮਹਾਯੁਤੀ ਵਿੱਚ ਭਾਜਪਾ, ਸ਼ਿਵ ਸੈਨਾ (ਏਕਨਾਥ ਸ਼ਿੰਦੇ) ਅਤੇ ਐਨਸੀਪੀ (ਅਜੀਤ ਪਵਾਰ) ਸ਼ਾਮਲ ਹਨ, ਜਦੋਂ ਕਿ ਮਹਾਵਿਕਾਸ ਅਗਾੜੀ ਵਿੱਚ ਕਾਂਗਰਸ, ਸ਼ਿਵ ਸੈਨਾ (ਊਧਵ ਠਾਕਰੇ) ਅਤੇ ਐਨਸੀਪੀ (ਸ਼ਰਦ ਪਵਾਰ) ਸ਼ਾਮਲ ਹਨ।

149 ਸੀਟਾਂ ‘ਤੇ ਚੋਣ ਲੜਨ ਵਾਲੀ ਭਾਜਪਾ ਨੇ ਸਭ ਤੋਂ ਵੱਧ 132 ਸੀਟਾਂ ਜਿੱਤੀਆਂ ਹਨ। ਗਠਜੋੜ ਨੇ 288 ਵਿੱਚੋਂ ਰਿਕਾਰਡ 230 ਸੀਟਾਂ ਜਿੱਤੀਆਂ ਹਨ। ਭਾਜਪਾ ਦੀ ਸਟ੍ਰਾਈਕ ਰੇਟ 88% ਸੀ। ਕਾਂਗਰਸ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ (ਐਮਵੀਏ) ਨੂੰ 46 ਸੀਟਾਂ ਮਿਲੀਆਂ ਹਨ।

ਦੱਸ ਦੇਈਏ ਕਿ ਮਹਾਂਯੁਤੀ ਦੀ ਇਸ ਜਿੱਤ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ, ਕਿਸੇ ਨੇ ਵੀ ਇਹ ਨਹੀਂ ਸੋਚਿਆ ਸੀ ਕਿ ਮਹਾਂਂਯੁਤੀ ਗਠਜੋੜ ਇੰਨੀ ਵੱਡੀ ਜਿੱਤ ਦਰਜ ਕਰੇਗਾ।

ਇਹ ਵੀ ਪੜ੍ਹੋ –  ਬਰਨਾਲਾ ਦੇ ਸਾਬਕਾ ਵਿਧਾਇਕ ਨੇ ਲੋਕਾਂ ਦਾ ਕੀਤਾ ਧੰਨਵਾਦ! ਦਿੱਤੇ ਫਤਵੇ ਨੂੰ ਕੀਤਾ ਸਵੀਕਾਰ