ਯਾਮੀ ਗੌਤਮ ਅਤੇ ਫਿਲਮ ਨਿਰਦੇਸ਼ਕ ਆਦਿਤਿਆ ਧਰ ਦੇ ਘਰ ਖੁਸ਼ੀਆਂ ਆ ਗਈਆਂ ਹਨ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਯਾਮੀ ਗੌਤਮ ਨੇ ਪਹਿਲੀ ਸੰਤਾਨ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੇਦਵਿਦ ਰੱਖਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆਂ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਜਨਮ 10 ਮਈ ਨੂੰ ਹੋਇਆ ਸੀ ਅਤੇ ਇਸ ਦਿਨ ਅਕਸ਼ੈ ਤ੍ਰਿਤੀਆ ਸੀ। ਹਿੰਦੂ ਧਰਮ ਵਿੱਚ ਇਸ ਦਿਨ ਨੂੰ ਬਹੁਤ ਹੀ ਸ਼ੁਭ ਦਿਨ ਮੰਨਿਆ ਜਾਂਦਾ ਹੈ।
ਵੇਦਵਿਦ ਦਾ ਅਰਥ ਕੀ ਹੈ?
ਯਾਮੀ ਗੌਤਮ ਨੇ ਆਪਣੇ ਬੇਟੇ ਦਾ ਨਾਂ ਵੇਦਵਿਦ ਰੱਖਿਆ ਹੈ ਜਿਸ ਦਾ ਅਰਥ ਹੈ ‘ਵੇਦਾਂ ਨੂੰ ਜਾਣਨ ਵਾਲਾ’। ਇਹ ਭਗਵਾਨ ਵਿਸ਼ਨੂੰ, ਭਗਵਾਨ ਸ਼ਿਵ ਅਤੇ ਭਗਵਾਨ ਰਾਮ ਦਾ ਵੀ ਇੱਕ ਨਾਮ ਹੈ। ਇਹ ਨਾਮ ਦਰਸਾਉਂਦਾ ਹੈ ਕਿ ਵੇਦ ਇੱਕ ਸੰਸਕ੍ਰਿਤ ਸ਼ਬਦ ਹੈ ਜਿਸਦਾ ਅਰਥ ਹੈ ਗਿਆਨ ਜਾਂ ਹਿੰਦੂ ਧਰਮ ਵਿੱਚ ਪਵਿੱਤਰ ਪਾਠ, ਵਿਦ ਦਾ ਅਰਥ ਹੈ ਕਿਸੇ ਚੀਜ਼ ਦਾ ਗਿਆਨ ਰੱਖਣ ਵਾਲਾ। ਇਸੇ ਲਈ ਇਹ ਨਾਂ ਬਹੁਤ ਹੀ ਵਿਲੱਖਣ ਹੈ।
ਇਹ ਵੀ ਪੜ੍ਹੋ – ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਵਿਖਾਇਆ ਸ਼ਕਤੀ ਪ੍ਰਦਰਸ਼ਨ! ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ!