ਪੂਰੇ ਦੇਸ਼ ਵਿੱਚ ਅਵਾਰਾ ਪਸ਼ੂ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਅਜਿਹਾ ਇਕ ਹੋਰ ਮਾਮਲਾ ਅਟਾਰੀ (Attari) ਦੇ ਪਿੰਡ ਬਾਗੜੀਆਂ (Bagharian) ਤੋਂ ਸਾਹਮਣੇ ਆਇਆ ਹੈ। ਨੌਜਵਾਨ ਅਵਤਾਰ ਸਿੰਘ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਸੀ ਅਤੇ ਉਹ ਪਿੰਡ ਛੁੱਟੀ ‘ਤੇ ਆਇਆ ਹੋਇਆ ਸੀ। ਉਹ ਸਕੂਟਰ ‘ਤੇ ਸਵਾਰ ਹੋ ਕੇ ਹੁਸ਼ਿਆਰਪੁਰ ਦੇ ਪੁੱਲ ਨੇੜੇ ਪਹੁੰਚਿਆ ਤਾਂ ਉਸ ਦੇ ਸਾਹਮਣੇ ਅਵਾਰਾ ਪਸ਼ੂ ਆ ਗਿਆ। ਜਿਸ ਕਾਰਨ ਉਸ ਦਾ ਸਕੂਟਰ ਪਲਟ ਗਿਆ ਅਤੇ ਉਸ ਦੇ ਸਿਰ ਵਿੱਚ ਸੱਟ ਲੱਗ ਗਈ। ਇਹ ਸੱਟ ਇੰਨੀ ਭਿਆਨਕ ਸੀ ਕਿ ਅਵਤਾਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਿਪਾਹੀ ਅਵਤਾਰ ਸਿੰਘ ਸਿੱਖ ਰੈਜੀਮੈਂਟ ਦਾ ਸਿਪਾਹੀ ਸੀ ਜੋ ਗੰਗਾਨਗਰ ਵਿੱਚ ਡਿਊਟੀ ਨਿਭਾ ਰਿਹਾ ਸੀ ਅਤੇ ਪਿੰਡ ਵਿੱਚ ਛੁੱਟੀ ‘ਤੇ ਆਇਆ ਹੋਇਆ ਸੀ।
ਦੱਸ ਦੇਈਏ ਕਿ ਅਵਤਾਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਸਾਲ ਦੀ ਬੇਟੀ ਨੂੰ ਛੱਡ ਗਿਆ ਹੈ। ਅਵਤਾਰ ਸਿੰਘ ਨੂੰ ਪੂਰੇ ਪਿੰਡ ਵੱਲੋਂ ਇਕੱਠੇ ਹੋ ਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ। ਫੌਜ ਦੇ ਜਵਾਨਾਂ ਵੱਲੋਂ ਅਵਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਕੇ ਸਲਾਮੀ ਦਿੱਤੀ ਹੈ।
ਇਹ ਵੀ ਪੜ੍ਹੋ – ਅਕਾਲੀ ਛੱਡ AAP ’ਚ ਸ਼ਾਮਲ ਹੋ ਕੇ ਕੀ ਡਾ. ਸੁੱਖੀ ਦੀ ਵਿਧਾਇਕੀ ਹੋਵੇਗੀ ਰੱਦ? ਕਾਨੂੰਨੀ ਮਾਹਿਰ ਨੇ ਦੱਸੀ ਵਿਧਾਇਕੀ ਬਚਾਉਣ ਦੀ ਸ਼ਰਤ