India

ਸਿਰਸਾ ਦੇ ਕਾਲਾਵਾਲੀ ’ਚ ਡੇਰਾ ਸੱਚਾ ਸੌਦਾ ਜਗਮਾਲਵਾਲੀ ‘ਚ ਚੱਲੀ ਗੋਲੀ, ਡਰਾਇਵਰ ਦੀ ਕੀਤੀ ਕੁੱਟਮਾਰ

ਸਿਰਸਾ (Sirsa) ਦੇ ਕਾਲਾਵਾਲੀ ’ਚ ਡੇਰਾ ਸੱਚਾ ਸੌਦਾ ਜਗਮਾਲਵਾਲੀ ਵਿੱਚ ਗੋਲੀ ਚੱਲੀ ਹੈ। ਇਹ ਸਾਰਾ ਵਿਵਾਦ ਡੇਰੇ ਦੀ ਗੱਦੀ ਨੂੰ ਲੈ ਕੇ ਹੋਇਆ ਹੈ। ਡੇਰੇ ਦੇ ਸੰਤ ਵਕੀਲ ਸਾਬ ਦੀ ਮੌਤ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ ਹੈ। ਸੰਤ ਵਕੀਲ ਜੋ ਪਹਿਲਾਂ ਇਸ ਡੇਰੇ ਦਾ ਮੁੱਖੀ ਸੀ ਉਸ ਦਾ ਦੇਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਦਾ ਡਰਾਈਵਰ ਖੁਦ ਹੀ ਸਟੇਜ ’ਤੇ ਜਾ ਕੇ ਗੱਦੀ ਤੇ ਬੈਠ ਗਿਆ, ਜਿਸ ਤੋਂ ਬਾਅਦ ਸੰਗਤ ਵੱਲੋਂ ਡਰਾਈਵਰ ਵਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ ਹੈ।

ਦੱਸ ਦੇਈਏ ਕਿ ਡਰਾਈਵਰ ਵਰਿੰਦਰ ਸਿੰਘ ਨੂੰ ਕੁਝ ਲੋਕ ਡੇਰੇ ਦੀ ਗੱਦੀ ’ਤੇ ਬਿਠਾਉਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਵੱਲੋਂ ਡਰਾਈਵਰ ਵਰਿੰਦਰ ਸਿੰਘ ਲੋਕਾਂ ਦੇ ਗੁੱਸੇ ਨੂੰ ਦੇਖਿਆ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਿਆ ਗਿਆ ਹੈ। ਇਸ ਸਾਰੇ ਹੰਗਾਮੇ ਦੌਰਾਨ ਡੇਰੇ ਵਿੱਚ ਕਿਸੇ ਵੱਲੋ ਗੋਲੀ ਵੀ ਚਲਾਈ ਗਈ ਹੈ।ਇਸ ਤੋਂ ਬਾਅਦ ਡੇਰੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਈਨਾਤ ਕੀਤਾ ਹੈ। ਇਸ ਤੋਂ ਬਾਅਦ ਨੇੜਲੇ ਸਾਰਿਆ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ। ਇਸ ਡੇਰੇ ਦੇ ਲੱਖਾਂ ਦੀ ਗਿਣਤੀ ’ਚ ਪੈਰੋਕਾਰ ਦੱਸੇ ਜਾ ਰਹੇ ਹਨ। ਇਹ ਡੇਰਾ ਰਾਮ ਰਹੀਮ ਦੇ ਡੇਰੇ ਦੀ ਇਕ ਸ਼ਾਖਾ ਹੈ। 

ਇਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਵਰਿੰਦਰ ਸਿੰਘ ਦੀ ਜਾਇਦਾਦ ਦੀ ਜਾਂਚ ਕਰਨ ਦੀ ਮੰਗ ਦੇ ਨਾਲ ਪਰਚਾ ਦਰਜ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਵਰਿੰਦਰ ਸਿੰਘ ਤੇ ਗੰਭੀਰ ਇਲਜਾਮ ਲਗਾਉਂਦਿਆਂ ਕਿਹਾ ਕਿ ਇਸ ਵੱਲੋਂ ਸੰਤ ਵਕੀਲ ਨੂੰ ਬੰਧਕ ਬਣਾ ਕੇ ਬਲੈਕਮੇਲ ਤੱਕ ਕੀਤਾ ਗਿਆ ਹੈ। ਇਸ ਦੀ ਵੀ ਜਾਂਚ ਹੋਣੀ ਚਾਹਿਦੀ ਹੈ। ਇਸ ਕੋਲ ਇੰਨੀ ਜਾਇਦਾਦ ਕਿਵੇਂ ਆਈ ਇਸ ਦੀ ਵੀ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ –      ਰਾਜਪਾਲ ਗੁਲਾਬ ਚੰਦ ਕਟਾਰੀਆ ਹੋਏ ਸਰਗਰਮ, ਕੇਂਦਰੀ ਰੱਖਿਆ ਮੰਤਰੀ ਨਾਲ ਇਸ ਮਸਲੇ ਤੇ ਕੀਤੀ ਚਰਚਾ