Punjab

ਸ੍ਰੀ ਮੁਕਤਸਰ-ਬਠਿੰਡਾ ਰੋਡ ‘ਤੇ ਪਲਟੀ ਸਕੂਲ ਵੈਨ!

ਸ੍ਰੀ ਮੁਕਤਸਰ-ਬਠਿੰਡਾ ਰੋਡ (Sri Mukutsar Sahib Bathinda Road) ‘ਤੇ ਵੱਡਾ ਹਾਦਸਾ ਵਾਪਰਿਆ ਹੈ। ਪਿੰਡ ਭੁੱਲਰ ਨੇੜੇ ਇਕ ਸਕੂਲ ਦੀ ਵੈਨ ਗੰਦੇ ਨਾਲੇ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਚੰਗੀ ਗੱਲ ਇਹ ਰਹੀ ਕਿ ਇਸ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਇਸ ਸਬੰਧੀ ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵੈਨ ਦੀ ਰਫਤਾਰ ਜ਼ਿਆਦਾ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਵੈਨ ਪਲਟਣ ਤੋਂ ਬਾਅਦ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਅਚਾਨਕ ਨੇੜੇ ਦੇ ਲੋਕਾਂ ਨੇ ਪਹੁੰਚ ਕੇ ਵੈਨ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ। 

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਵੈਨ ਬਠਿੰਡਾ ਰੋਡ ਤੇ ਢਾਣੀਆਂ ਵਿੱਚੋਂ ਬੱਚੇ ਲੈ ਕੇ ਕੱਚੇ ਰਸਤੇ ਆ ਰਹੀ ਸੀ ਤਾਂ ਵੈਨ ਦਾ ਸੰਤੁਲਨ ਵਿਗੜ ਗਿਆ। ਜਿਸ ਕਰਕੇ ਵੈਨ ਗੰਦੇ ਨਾਲੇ ਵਿੱਚ ਪਲਟ ਗਈ। ਇਸ ਵਿੱਚ ਕੋਈ ਹਾਦਸਾ ਤਾਂ ਨਹੀਂ ਵਾਪਰਿਆ ਪਰ ਬੱਚੇ ਜ਼ਰੂਰ ਸਹਿਮੇ ਹੋਏ ਸਨ।

ਇਹ ਵੀ ਪੜ੍ਹੋ –   ਕੰਗਣਾ ਨੂੰ ਭਾਜਪਾ ਵੱਲੋਂ ਝਿੜਕਣ ਤੋਂ ਬਾਅਦ ਕੰਗਣਾ ਦਾ ਬਿਆਨ ਆਇਆ ਸਾਹਮਣੇ