Punjab

ਬਠਿੰਡਾ ‘ਚ ਪਿਓ-ਪੁੱਤ ‘ਤੇ ਹੋਇਆ ਹਮਲਾ! ਪਿਓ ਦੀ ਗਈ ਜਾਨ

ਪੰਜਾਬ ਦੇ ਹਾਲਾਤ ਨਿੱਤ ਦਿਨ ਵਿਗੜ ਰਹੇ ਹਨ, ਆਏ ਦਿਨ ਚੋਰੀ ਜਬਰ ਜ਼ਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਠਿੰਡਾ (Bathinda) ਵਿੱਚ ਦਵਾਈ ਲੈਣ ਜਾ ਰਹੇ ਪਿਓ-ਪੁੱਤ ਤੇ ਲੁਟੇਰਿਆ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਪਿਓ ਦੀ ਮੌਤ ਹੋ ਗਈ ਅਤੇ ਪੁੱਤਰ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੱਸੇ ਦੇਈਏ ਕਿ ਪਿਓ-ਪੁੱਤ ਪਿੰਡ ਮਰਾੜ੍ਹ ਦੇ ਰਹਿਣ ਵਾਲੇ ਸਨ। ਮ੍ਰਿਤਕ ਦੀ ਪਹਿਚਾਣ ਲਖਵੀਰ ਸਿੰਘ ਅਤੇ ਉਸ ਦੇ ਪੁੱਤਰ ਦੀ ਪਹਿਚਾਣ ਪਿਆਰਜੀਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਵਿਨੇਸ਼ ਤੇ ਬੁਜਰੰਗ ਅੱਜ ਕਾਂਗਰਸ ‘ਚ ਹੋਣਗੇ ਸ਼ਾਮਲ! ਇੰਨਾਂ 2 ਹਲਕਿਆਂ ਤੋਂ ਲੜ ਸਕਦੇ ਹਨ ਚੋਣ!