International

ਵਿਦੇਸ਼ ਦੀ ਕੌਂਸਲ ‘ਚ 1984 ਦੇ ਖੂਨੀ ਵਰਤਾਰੇ ਨੂੰ ਲੈ ਕੇ ਨਿਖੇਧੀ ਮਤਾ ਪਾਸ

ਬਿਊਰੋ ਰਿਪੋਰਟ – ਇੰਗਲੈਂਡ (England) ਦੇ ਸ਼ਹਿਰ ਡਰਬੀ (Darbi) ਦੀ ਸਥਾਨਕ ਕੌਂਸਲ ਵਿਚ ਘੱਲੂਘਾਰਾ ਜੂਨ 1984 ਅਤੇ ਨਵੰਬਰ 1984 ਦੇ ਖੂਨੀ ਵਰਤਾਰੇ ਨੂੰ ਲੈ ਕੇ ਨਿਖੇਧੀ ਮਤਾ ਪਾਸ ਕੀਤਾ ਗਿਆ ਹੈ। ਇਹ ਪੰਜਾਬੀ ਮੂਲ ਦੇ ਕੌਂਸਲਰਾਂ ਦੀ ਪਹਿਲਕਦਮੀ ਸਦਕਾ ਸੰਭਵ ਹੋਇਆ ਹੈ। ਇਸ ਦੇ ਨਾਲ ਹੀ 1984 ਦੇ ਘੱਲੂਘਾਰੇ ਦੇ ਵਿਚ ਬਰਤਾਨਵੀ ਸਰਕਾਰ (Britian Government) ਦੀ ਭਾਈਵਾਲੀ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਕੌਂਸਲਰ ਅਜੀਤ ਸਿੰਘ ਅਟਵਾਲ ਵੱਲੋਂ ਮਤਾ ਲਿਆਂਦਾ ਗਿਆ, ਜਿਸ ਦੀ ਕੌਂਸਲਰ ਲੌਂਡੇਸ ਨੇ ਹਿਮਾਇਤ ਕੀਤੀ, ਜਿਸ ਤੋਂ ਬਾਅਦ ਕਈ ਹੋਰ ਕੌਸਲਰਾਂ ਨੇ ਇਸ ਦੀ ਹਿਮਾਇਤ ਕੀਤੀ। ਮਤੇ ਉਤੇ ਬਹਿਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਕਈ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਸੀ।

ਇਸ ਤੋਂ ਇਲਾਵਾ 1984 ਵਿਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿਚ 3 ਹਜ਼ਾਰ ਤੋਂ ਵੱਧ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ। ਇਸ ਦੇ ਨਾਲ ਉਸ ਸਮੇਂ ਕਈਆਂ ਦੇ ਘਰ ਬਾਰ ਵੀ ਲੁੱਟੇ ਗਏ ਸਨ ਅਤੇ ਕਈ ਔਰਤਾਂ ਦੀ ਬੇਪਤੀ ਵੀ ਕੀਤੀ ਗਈ ਸੀ ਅਤੇ ਕਈ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਇਨ੍ਹਾਂ ਸਭ ਘਟਨਾਵਾਂ ਦਾ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਹੈ। ਇਸ ਕਰਕੇ ਬਰਤਾਨੀਆ ਦੇ ਡਰਬੀ ਵਿਚ ਰਹਿੰਦਾ ਸਿੱਖ ਭਾਈਚਾਰਾ ਬੇਹੱਦ ਦੁੱਖੀ ਹੈ। ਇਸ ਮਤੇ ਦੇ ਹੱਕ ਵਿਚ 91 ਫੀਸਦੀ ਵੋਟਾਂ ਪਈਆਂ ਹਨ। ਇਸ ਦੇ ਨਾਲ ਹੀ ਬਰਤਾਨੀਆਂ ਸਰਕਾਰ ਦੀ ਜੋ ਭੂਮੀਕਾ ਰਹੀ ਹੈ ਉਸ ਸਬੰਧੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ –  ਭਾਰਤੀ ਹਵਾਈ ਸੈਨਾ ਨੂੰ ਮਿਲਿਆ ਨਵਾਂ ਮੁਖੀ! ਇਸ ਦਿਨ ਤੋਂ ਨਿਭਾਉਣਗੇ ਸੇਵਾਵਾਂ