India

ਹਿਮਾਚਲ ਪ੍ਰਦੇਸ਼ ਵਿੱਚ ਇੱਕ ਰਾਮਲੀਲਾ ਕਲਾਕਾਰ ਦੀ ਮੌਤ, ਸਟੇਜ ‘ਤੇ ਬੋਲਦੇ ਸਮੇਂ ਪਿਆ ਦਿਲ ਦਾ ਦੌਰਾ, ਦੇਖੋ Video

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚੌਗਨ ਮੈਦਾਨ ਵਿਖੇ ਮੰਗਲਵਾਰ ਰਾਤ ਨੂੰ ਰਾਮਲੀਲਾ ਪ੍ਰਦਰਸ਼ਨ ਦੌਰਾਨ 74 ਸਾਲਾ ਕਲਾਕਾਰ ਅਮਰੇਸ਼ ਮਹਾਜਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਮਰੇਸ਼, ਜੋ ਭਗਵਾਨ ਰਾਮ ਦੇ ਪਿਤਾ ਦਸ਼ਰਥ ਦੀ ਭੂਮਿਕਾ ਨਿਭਾ ਰਹੇ ਸਨ, ਲਗਭਗ 40 ਸਾਲਾਂ ਤੋਂ ਇਸ ਕਿਰਦਾਰ ਨੂੰ ਨਿਭਾਅ ਰਹੇ ਸਨ।

ਰਾਤ 10:30 ਵਜੇ ਸੀਤਾ ਸਵੈਂਵਰ ਦੇ ਐਪੀਸੋਡ ਦੌਰਾਨ ਉਹ ਸਟੇਜ ’ਤੇ ਬੈਠੇ ਸਨ ਜਦੋਂ ਅਚਾਨਕ ਬੇਹੋਸ਼ ਹੋ ਕੇ ਇੱਕ ਸਾਥੀ ਅਦਾਕਾਰ ਦੇ ਮੋਢੇ ’ਤੇ ਡਿੱਗ ਪਏ। ਤੁਰੰਤ ਪਰਦਾ ਹਟਾਇਆ ਗਿਆ ਅਤੇ ਪ੍ਰਦਰਸ਼ਨ ਰੋਕ ਦਿੱਤਾ ਗਿਆ। ਸਾਥੀ ਕਲਾਕਾਰਾਂ ਅਤੇ ਦਰਸ਼ਕਾਂ ਨੇ ਅਮਰੇਸ਼ ਨੂੰ ਚੰਬਾ ਮੈਡੀਕਲ ਕਾਲਜ ਲਿਜਾਇਆ, ਜਿੱਥੇ ਡਾਕਟਰਾਂ ਨੇ ਕਾਫੀ ਕੋਸ਼ਿਸ਼ ਦੇ ਬਾਵਜੂਦ ਉਸ ਦੀ ਜਾਨ ਨਾ ਬਚਾ ਸਕੇ।

ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਨੂੰ ਮੌਤ ਦਾ ਕਾਰਨ ਦੱਸਿਆ। ਇਸ ਘਟਨਾ ਨਾਲ ਚੌਗਨ ਮੈਦਾਨ ਵਿੱਚ ਸੋਗ ਦੀ ਲਹਿਰ ਫੈਲ ਗਈ। ਅਮਰੇਸ਼ ਦੀ ਮੌਤ ਨੇ ਸਥਾਨਕ ਭਾਈਚਾਰੇ ਅਤੇ ਰਾਮਲੀਲਾ ਨਾਲ ਜੁੜੇ ਲੋਕਾਂ ਨੂੰ ਗਹਿਰਾ ਸਦਮਾ ਦਿੱਤਾ, ਜਿਨ੍ਹਾਂ ਨੇ ਉਸ ਦੀ ਕਲਾ ਅਤੇ ਸਮਰਪਣ ਨੂੰ ਯਾਦ ਕੀਤਾ।