‘ਦ ਖ਼ਾਲਸ ਬਿਊਰੋ : ਮਨਦੀਪ ਕੌਰ ਦੇ ਹੱਥਾਂ ਦੀ ਮਹਿੰਦੀ ਹਾਲੇ ਨਹੀਂ ਸੀ ਉੱਤਰੀ, ਨਾ ਹੀ ਲਾਲ ਚੂੜਾ ਲੱਥਿਆ ਸੀ ਕਿ ਰਣਜੋਧਬੀਰ ਜ਼ਾਲਮ ਦੇ ਹੱਥ ਉੱਠਣੇ ਸ਼ੁਰੂ ਹੋ ਗਏ ਸਨ। ਮਨਦੀਪ ਨੇ ਆਪਣੀ ਆਵਾਜ਼ ਕਮਰੇ ਤੋਂ ਬਾਹਰ ਨਾ ਨਿਕਲਣ ਦਿੱਤੀ। ਫਿਰ ਉਹਦੀਆਂ ਚੀਕਾਂ ਘਰ ਦੀ ਚਾਰਦੀਵਾਰੀ ਦੀਆਂ ਕੰਧਾਂ ਨਾਲ ਟਕਰਾਉਣ ਲੱਗੀਆਂ।
ਰਣਜੋਧਬੀਰ ਸਿੰਘ ਸੰਧੂ ਚਾਹੇ ਉਹਦੇ ਨਾਲ ਸੱਤ ਸਮੁੰਦਰੋਂ ਪਾਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਜਾ ਵੱਸਿਆ ਸੀ ਪਰ ਉਹਦੀ ਮਰਦ ਪ੍ਰਧਾਨ ਸੁਭਾਅ ਦੀ ਹੈਂਕੜ ਨਾ ਬਦਲੀ। ਸੱਸ ਨੂੰ ਮਨਦੀਪ ਕੌਰ ਸਾਹਮਣੇ ਦਿਸਣੋਂ ਹਟੀ ਤਾਂ ਉਸਨੇ ਟੈਲੀਫੋਨ ਉੱਤੇ ਮਿਹਣੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ। ਮਨਦੀਪ ਕੌਰ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਆਪਣੇ ਬਾਲਮ ਦੇ ਨਾਂ ਲਾਏ ਸੁਨੇਹੇ ਵਿੱਚ ਪਤੀ ਵੱਲੋਂ ਲਗਾਤਾਰ ਅੱਠ ਸਾਲ ਹੱਡ ਕੁੱਟਣ ਦੀ ਦਰਦਮਈ ਦਾਸਤਾਨ ਸੁਣਾਈ ਹੈ। ਤਿੰਨ ਅਗਸਤ ਨੂੰ ਤਾਂ ਉਦੋਂ ਹੱਦ ਹੋ ਗਈ ਜਦੋਂ ਰਣਜੋਧਬੀਰ ਸਿੰਘ ਨੇ ਬੜੀ ਬੇਰਹਿਮੀ ਨਾਲ ਮਨਦੀਪ ਦੀ ਕੁੱ ਟ ਮਾ ਰ ਕੀਤੀ। ਉਹ ਗਲਾ ਦਬਾ ਕੇ ਪਾਰ ਲੰਘਾ ਦੇਣਾ ਚਾਹੁੰਦਾ ਸੀ।
ਮਨਦੀਪ ਦਾ ਉਸ ਦਿਨ ਦੁਨੀਆ ਤੋਂ ਦਿਲ ਚੁੱਕਿਆ ਗਿਆ। ਉਹ ਉਚਾਟ ਹੋ ਗਈ। ਉਹਨੇ ਨਰਕ ਦੀ ਜ਼ਿੰਦਗੀ ਜੀਣ ਨਾਲੋਂ ਆਪਣੇ ਆਪ ਨੂੰ ਮਾਰ ਮੁਕਾਉਣ ਦੀ ਧਾੜ ਲਈ। ਮਨਦੀਪ ਉੱਤੇ ਢਾਹਿਆ ਜ਼ੁਲਮ ਅਤੇ ਬਾਪ ਦੇ ਨਾਂ ਨਾ ਮੁੱ ਕਣ ਵਾਲਾ ਦਰਦ ਦਾ ਸੁਨੇਹਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜਿਹੜਾ ਰਣਜੋਧਬੀਰ ਦੀਆਂ ਮੁਸੀਬਤਾਂ ਦੀ ਵਜ੍ਹਾ ਬਣ ਸਕਦਾ ਹੈ। ਮਨਦੀਪ ਦੀ ਮੌਤ ਦੀ ਖ਼ਬਰ ਨੇ ਅਮਰੀਕਾ ਵੱਸਦੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕ ਮਨਦੀਪ ਨੂੰ ਇਨਸਾਫ ਦਿਵਾਉਣ ਅਤੇ ਰਣਜੋਧਬੀਰ ਨੂੰ ਸਲਾਖਾਂ ਪਿੱਛੇ ਭੇਜਣ ਲਈ ਪੰਜਾਬੀ ਭਾਈਚਾਰਾ ਸੜਕਾਂ ਉੱਤੇ ਉੱਤਰ ਆਇਆ ਹੈ। ਅਮਰੀਕਾ ਦੇ ਸ਼ਹਿਰਾਂ ਵਿੱਚ ਰਣਜੋਧ ਦੀ ਗ੍ਰਿਫਤਾਰੀ ਲਈ ਮੁਜ਼ਾਹਰੇ ਹੋ ਰਹੇ ਹਨ।
ਇੱਕ ਹੋਰ ਜਾਣਕਾਰੀ ਅਨੁਸਾਰ ਮ੍ਰਿ ਤਕਾ ਮਨਦੀਪ ਦੀਆਂ ਦੋ ਧੀਆਂ ਹਨ ਪਰ ਉਹਦੇ ਸਦਾ ਲਈ ਤੁਰ ਜਾਣ ਤੋਂ ਬਾਅਦ ਉਨ੍ਹਾਂ ਦਾ ਵੀ ਕੋਈ ਥਾਂ ਪਤਾ ਨਹੀਂ ਲੱਗ ਰਿਹਾ। ਵੈਸੇ ਤਾਂ ਮਨਦੀਪ ਦੀ ਮੌਤ ਨਾਲ ਅਮਰੀਕਾ ਵੱਸਦੇ ਪੰਜਾਬੀ ਭਾਈਚਾਰੇ ਦੀ ਮਾਨਸਿਕਤਾ ਬਾਰੇ ਬੜਾ ਕੁਝ ਸਾਹਮਣੇ ਆਇਆ ਹੈ ਪਰ ਪਹਿਲਾਂ ਸੁਣੀਆਂ ਪੜੀਆਂ ਖਬਰਾਂ ਵੀ ਇਹੋ ਬੋਲਦੀਆਂ ਰਹੀਆਂ ਹਨ ਕਿ ਧੀਆਂ ਦੇ ਦੁੱਖਾਂ ਦੀ ਕਹਾਣੀ ਵਿਦੇਸ਼ ਜਾ ਕੇ ਵੀ ਨਹੀਂ ਬਦਲੀ। ਆਧੁਨਿਕਤਾ ਦੀ ਪਾਨ ਚਾੜ ਕੇ ਆਪਣੇ ਆਪ ਨੂੰ ਐਡਵਾਂਸ ਦੱਸਣ ਵਾਲੇ ਸਹੁਰਿਆਂ ਨੇ ਹਾਲੇ ਵੀ ਨੂੰਹਾਂ ਨੂੰ ਧੀਆਂ ਵਜੋਂ ਨਹੀਂ ਅਪਣਾਇਆ ਹੈ।