ਮੋਗਾ : ਕੈਨੇਡਾ(Canada) ਦੇ ਬ੍ਰਿਟਿਸ਼ ਕੋਲੰਬੀਆ(British Columbia) ‘ਚ ਇੱਕ ਸੜਕ ਹਾਦਸੇ (road accident) ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ। ਇਸ ਨੌਜਵਾਨ ਦੀ ਪਛਾਣ ਜਗਸੀਰ ਸਿੰਘ ਗਿੱਲ ਵੱਜੋਂ ਹੋਈ ਹੈ। ਉਹ ਮੋਗਾ(Moga) ਦੇ ਪਿੰਡ ਘੋਲੀਆਂ ਤੋਂ ਸੀ ਅਤੇ ਕਰੀਬ ਛੇ ਸਾਲ ਪਹਿਲਾਂ ਆਪਣਾ ਭਵਿੱਖ ਸੰਵਾਰਨ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਕੈਨੇਡਾ ਹੀ ਰਹਿੰਦੇ ਹਨ। ਨੌਜਵਾਨ ਉੱਥੇ ਟਰੱਕ ਡਰਾਈਵਰ ਸੀ। ਅੱਜ ਸਵੇਰੇ ਜਦ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ, ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
