International

ਹਿੰਦ ਮਹਾਸਾਗਰ ਦੇ ਛੋਟੇ ਟਾਪੂ ‘ਤੇ ਸ਼ਕਤੀਸ਼ਾਲੀ ਤੂਫਾਨ ਨੇ ਮਚਾਈ ਤਬਾਹੀ, ਸੈਂਕੜੇ ਲੋਕਾਂ ਦੀ ਮੌਤ ਦਾ ਖਦਸ਼ਾ

ਹਿੰਦ ਮਹਾਸਾਗਰ ਦੇ ਮਾਓਟ ਟਾਪੂ ‘ਤੇ ਸ਼ਕਤੀਸ਼ਾਲੀ ਚੱਕਰਵਾਤ ਚਿਡੋ ਦੇ ਟਕਰਾਉਣ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋਏ ਹਨ। ਇਸ ਟਾਪੂ ਉੱਤੇ ਫਰਾਂਸ ਦਾ ਅਧਿਕਾਰ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 100 ਸਾਲਾਂ ‘ਚ ਇਸ ਖੇਤਰ ‘ਚ ਇਹ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ।

ਫਿਲਹਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪਰ ਉੱਥੇ ਹੋਈ ਤਬਾਹੀ ਨੂੰ ਦੇਖਦਿਆਂ ਰਾਹਤ ਕਰਮਚਾਰੀਆਂ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋਣ ਵਾਲੀ ਹੈ। ਅਧਿਕਾਰੀਆਂ ਮੁਤਾਬਕ ਤੂਫਾਨ ਕਾਰਨ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਰਾਹਤ ਕਰਮਚਾਰੀ ਅਜੇ ਵੀ ਕੁਝ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਓਟ ਦੀ ਆਬਾਦੀ 3,20,000 ਹੈ। ਇਸ ਸਮੇਂ ਹਜ਼ਾਰਾਂ ਲੋਕ ਭੋਜਨ, ਪਾਣੀ ਅਤੇ ਆਸਰਾ ਤੋਂ ਬਿਨਾਂ ਰਹਿ ਰਹੇ ਹਨ।