Punjab

ਸੰਤ ਸੀਚੇਵਾਲ ਦੇ ਯਤਨਾਂ ਸਕਦਾ ਇਕ ਹੋਰ ਦੀ ਬਚੀ ਜ਼ਿੰਦਗੀ! ਪਰਤਿਆ ਵਾਪਸ

ਬਿਉਰੋ ਰਿਪੋਰਟ – ਰਾਜ ਸਭਾ ਸਾਂਸਦ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੇ ਯਤਨਾਂ ਸਕਦਾ ਇਕ ਹੋਰ ਵਿਅਕਤੀ ਦੀ ਵਿਦੇਸ਼ ਤੋਂ ਵਾਪਸੀ ਸੰਭਵ ਹੋਈ ਹੈ। ਅਮਰਜੀਤ ਗਿੱਲ ਨਾਮ ਦਾ ਵਿਅਕਤੀ ਪਿਛਲੇ 2 ਸਾਲਾਂ ਤੋਂ ਦੁਬਈ ਵਿਚ ਖੱਜਲ ਖੁਆਰ ਹੋ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਕਾਫੀ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ ਸੀ। ਉਸ ਨੇ ਕਿਹਾ ਕਿ ਉਸ ਦਾ ਫੋਨ ਉਸ ਦੇ ਸਾਥੀ ਵੱਲੋਂ ਵਰਤ ਕੇ ਪੁਲਿਸ ਅਧਿਕਾਰੀ ਨੂੰ ਕਾਫੀ ਮੰਦਾ ਚੰਗਾ ਬੋਲਿਆ ਗਿਆ  ਸੀ ਪਰ ਉਸ ਦਾ ਭਿਆਨਕ ਨਤੀਜਾ ਅਮਰਜੀਤ ਗਿੱਲ ਨੂੰ ਭੁਗਤਣਾ ਪਿਆ, ਜਿਸ ਕਾਰਨ ਉਹ ਕਈ ਦਿਨ ਜੇਲ੍ਹ ਵਿਚ ਰਿਹਾ। ਅਮਰਜੀਤ ਗਿੱਲ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਹ ਇਕ ਕੰਪਨੀ ਵਿਚ ਕੰਮ ਕਰਦਾ ਸੀ ਪਰ ਉਸ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਸੀ, ਕਈ ਵਾਰੀ ਤਾਂ ਢਿੱਡ ਭਰਨ ਲਈ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ। ਉਸ ਦੇ ਪਰਿਵਾਰ ਵੱਲੋਂ ਇੰਨੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਉਸ ਨੂੰ ਵਾਪਸ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ।

ਪਰਿਵਾਰ ਵੱਲੋਂ ਕਈ ਵਾਰ ਵਾਪਸੀ ਦੀ ਟਿਕਟ ਵੀ ਕਰਵਾਈ ਗਈ ਪਰ ਹਰ ਵਾਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕਪੂਰਥਲੇ ਦੇ ਇਕ ਵਿਅਕਤੀ ਨਾਲ ਵੀ ਵਾਪਸੀ ਲਈ ਸੰਪਰਕ ਬਣਾਇਆ ਪਰ ਉਸ ਨੇ ਵੀ ਲੱਖਾਂ ਰੁਪਏ ਲੈ ਕੇ ਠੱਗੀ ਹੀ ਕੀਤੀ ਹੈ, ਜਿਸ ਤੋਂ ਬਾਅਦ 31 ਅਗਸਤ 2024 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਅਮਰਜੀਤ ਗਿੱਲ ਦੀ ਵਾਪਸੀ ਸੰਭਵ ਹੋ ਪਾਈ ਹੈ। ਪਰਿਵਾਰ ਵੱਲੋਂ ਸੰਬ ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਭਾਰਤ ਦੇ ਨੌਜਵਾਨਾਂ ਨੂੰ ਦੇਸ਼ ਵਿਚ ਹੀ ਰਹਿ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ –  ਮੁਹਾਲੀ ’ਚ ਭਿਆਨਕ ਸੜਕ ਹਾਦਸਾ! ਮਾਂ-ਪੁੱਤ ਦੀ ਮੌਤ, ਪਤੀ ਜ਼ਖਮੀ