The Khalas Tv Blog India 30 ਰੁਪਏ ਪਿੱਛੇ ਵਿਅਕਤੀ ਨਾਲ ਕੀਤਾ ਅਜਿਹਾ ਕਾਰਾ , ਸੁਣ ਕੇ ਰਹਿ ਜਾਓਗੇ ਦੰਗ
India

30 ਰੁਪਏ ਪਿੱਛੇ ਵਿਅਕਤੀ ਨਾਲ ਕੀਤਾ ਅਜਿਹਾ ਕਾਰਾ , ਸੁਣ ਕੇ ਰਹਿ ਜਾਓਗੇ ਦੰਗ

A person was beaten up for 30 rupees then killed

30 ਰੁਪਏ ਪਿੱਛੇ ਵਿਅਕਤੀ ਨਾਲ ਕੀਤਾ ਅਜਿਹਾ ਕਾਰਾ , ਸੁਣ ਕੇ ਰਹਿ ਜਾਓਗੇ ਦੰਗ

ਦਿੱਲੀ ਦੇ ਮਾਡਲ ਟਾਊਨ ਇਲਾਕੇ ਤੋਂ ਬੜੀ ਹੀ ਹੈਰਾਨ ਕਰ ਦੇਣ ਵਾਲੀ ਖਬਰ ਆ ਰਹੀ ਹੈ। ਅਜਿਹੇ ਅਪਰਾਧ ਦੇਖ ਕੇ ਕਿਸੇ ਦਾ ਵੀ ਇਨਸਾਨੀਅਤ ਤੋਂ ਭਰੋਸਾ ਉੱਠ ਜਾਵੇ। ਵੀਰਵਾਰ ਨੂੰ ਸਿਰਫ 30 ਰੁਪਏ ਨੂੰ ਲੈ ਕੇ ਦੋ ਭਰਾਵਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਫਿਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ, ਉਹ ਵਿਆਹਾਂ ਵਿਚ ਕੇਟਰਿੰਗ ਦਾ ਕੰਮ ਕਰਦਾ ਸੀ। ਜਦਕਿ ਇਕ ਮੁਲਜ਼ਮ ਜਿਸ ਦੀ ਪਛਾਣ ਰਾਹੁਲ ਵਜੋਂ ਹੋਈ ਹੈ, ਵੀ ਉਸ ਨਾਲ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨੇ ਰਾਹੁਲ ਤੋਂ ਪੈਸੇ ਲਏ ਸਨ ਅਤੇ ਉਨ੍ਹਾਂ ਵਿਚਾਲੇ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।

ਘਟਨਾ ਵਾਲੇ ਦਿਨ ਯਾਨੀ ਕਿ ਵੀਰਵਾਰ ਨੂੰ ਰਾਹੁਲ ਆਪਣੇ ਭਰਾ ਹਰੀਸ਼ ਨਾਲ ਮਿਲ ਕੇ ਸੋਨੂੰ ਨੂੰ ਮਿਲਿਆ ਅਤੇ ਸੋਨੂ ਨੂੰ ਪੈਸੇ ਵਾਪਸ ਦੇਣ ਲਈ ਕਿਹਾ। ਜਿਸ ਦੇ ਚਲਦਿਆਂ ਤਿੰਨਾਂ ਵਿਚਕਾਰ ਬਹਿਸ ਹੋ ਗਈ ਅਤੇ ਹਰੀਸ਼- ਰਾਹੁਲ ਦੋਵਾਂ ਨੇ ਸੋਨੂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਤੇ ਗੁੱਸਾ ਏਨਾ ਵੱਧ ਗਿਆ ਕੀ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਸੋਨੂੰ ਦੇ ਪੇਟ ਵਿੱਚ ਚਾਕੂ ਨਾਲ ਕਈ ਵਾਰ ਕੀਤੇ, ਜਿਸ ਤੋਂ ਬਾਅਦ ਉਹ ਸੜਕ ’ਤੇ ਡਿੱਗ ਪਿਆ।
ਇਸ ਘਟਨਾ ਤੋਂ ਬਾਅਦ ਜਲਦੀ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਉਹ ਮੌਕੇ ‘ਤੇ ਪਹੁੰਚ ਗਏ। ਸੋਨੂੰ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਦੋਵੇਂ ਦੋਸ਼ੀ ਪੁਲਿਸ ਦੇ ਕਬਜ਼ੇ ਵਿੱਚ ਹਨ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version