Lok Sabha Election 2024 Punjab

ਤਾਮਿਲਨਾਡੂ ਦਾ ਵਿਅਕਤੀ ਹੁਸ਼ਿਆਰਪੁਰ ਤੋਂ ਲੜ ਰਿਹਾ ਚੋਣ, ਘਰ-ਘਰ ਕਰ ਰਿਹਾ ਚੋਣ ਪ੍ਰਚਾਰ

ਲੋਕ ਸਭਾ ਚੋਣਾਂ (Lok Sabha Election) ਵਿੱਚ ਕਈ ਅਜ਼ਾਦ ਉਮੀਦਵਾਰਾਂ ਵੱਲੋਂ ਚੋਣਾਂ ਲੜੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਉਮੀਦਵਾਰ ਅਜਿਹਾ ਹੈ ਜੋ ਆਪਣੀ ਪਾਰਟੀ ਬਣਾ ਕੇ ਚੋਣ ਲੜ ਰਿਹਾ ਹੈ। ਤਾਮਿਲਨਾਡੂ (Tamilnadu) ਤੋਂ ਪੰਜਾਬ ਆ ਕੇ ਵੱਸੇ ਜੀਵਨ ਸਿੰਘ ਵੱਲੋਂ ਹੁਸ਼ਿਆਰਪੁਰ (Hoshiarpur) ਸੀਟ ਤੋਂ ਚੋਣ ਲੜੀ ਜਾ ਰਹੀ ਹੈ। ਜੀਵਨ ਸਿੰਘ ਦਾ ਨਾ ਪਹਿਲਾਂ ਜੀਵਨ ਕੁਮਾਰ ਸੀ, ਜੋ ਸਿੱਖ ਧਰਮ ਅਪਣਾ ਚੁੱਕਾ ਹੈ। ਉਹ ਸੁਪਰੀਮ ਕੋਰਟ ਦੇ ਵਕੀਲ ਹਨ ਅਤੇ ਤਾਮਿਲਨਾਡੂ ਤੋਂ ਉਨ੍ਹਾਂ ਦੇ ਕੁਝ ਦੋਸਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਜੀਵਨ ਸਿੰਘ ਦਾ ਚੋਣ ਲੜਨ ਦਾ ਮਕਸਦ ਸਮਾਜ ਨੂੰ ਨਵੀਂ ਸੇਧ ਦੇਣਾ ਹੈ।

ਦੱਸ ਦਈਏ ਕਿ 51 ਸਾਲਾ ਸੁਪਰੀਮ ਕੋਰਟ ਦੇ ਵਕੀਲ ਜੀਵਨ ਕੁਮਾਰ ਕੁਝ ਸਮਾਂ ਪਹਿਲਾਂ ਹੀ ਪੰਜਾਬ ‘ਚ ਵੱਸ ਗਏ ਸਨ ਅਤੇ ਉਨ੍ਹਾਂ ਨੇ ਸਿੱਖ ਧਰਮ ਅਪਣਾਇਆ ਸੀ। ਜੀਵਨ ਸਿੰਘ ਬਹੁਜਨ ਦ੍ਰਵਿੜ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਨੂੰ ਗੰਨਾ ਕਿਸਾਨ ਚੋਣ ਨਿਸ਼ਾਨ ਮਿਲਿਆ ਹੈ। ਉਸ ਦਾ ਕਹਿਣਾ ਹੈ ਕਿ ਲੋਕ ਰਵਾਇਤੀ ਪਾਰਟੀ ਦੀ ਅਰਾਜਕਤਾ ਤੋਂ ਤੰਗ ਆ ਚੁੱਕੇ ਹਨ ਅਤੇ ਨਵੇਂ ਬਦਲ ਬਾਰੇ ਸੋਚ ਰਹੇ ਹਨ।

ਜੀਵਨ ਸਿੰਘ ਦੇ ਨਾਲ ਉਨ੍ਹਾਂ ਦੇ ਕੁਝ ਦੋਸਤ ਵੀ ਚੋਣ ਪ੍ਰਚਾਰ ਲਈ ਤਾਮਿਲਨਾਡੂ ਤੋਂ ਪੰਜਾਬ ਆਏ ਹਨ। ਉਹ ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ਇਲਾਕੇ ਵਿੱਚ ਪੈਂਦੇ ਪਿੰਡ ਰਾਏਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਠਹਿਰਿਆ ਹੋਇਆ ਹੈ ਅਤੇ ਇੱਥੋਂ ਉਹ ਹਰ ਰੋਜ਼ ਆਪਣੇ ਦੋਸਤਾਂ ਨਾਲ ਚੋਣ ਪ੍ਰਚਾਰ ਲਈ ਰਵਾਨਾ ਹੁੰਦਾ ਹੈ।

ਇਹ ਵੀ ਪੜ੍ਹੋ –    ਦਿੱਲੀ ’ਚ ਗਰਮੀ ਦਾ ਟੁੱਟਿਆ ਰਿਕਾਰਡ! ਪਹਿਲੀ ਵਾਰ 50.5°C ’ਤੇ ਪਹੁੰਚਿਆ ਪਾਰਾ