The Khalas Tv Blog India ਕਰਤਾਰਪੁਰ ਸਾਹਿਬ ਲਈ ਨਹੀਂ ਰਹੀਆਂ ਲੰਮੀਆਂ ਵਾਟਾਂ
India International Punjab Religion

ਕਰਤਾਰਪੁਰ ਸਾਹਿਬ ਲਈ ਨਹੀਂ ਰਹੀਆਂ ਲੰਮੀਆਂ ਵਾਟਾਂ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਇਸ ਧਰਤੀ ਨੂੰ ਭਾਗ ਲਾਏ, ਦੇ ਦਰਸ਼ਨਾਂ ਲਈ ਹੁਣ ਪਾਸਪੋਰਟ ਦੀ ਲੋੜ ਨਹੀਂ ਰਹੇਗੀ। ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਮੁੱਖ ਗੇਟ ਦੇ ਕੋਲ 9 ਮੀਟਰ ਉੱਚਾ ਟਾਵਰ ਬਣਾ ਰਹੀ ਹੈ ਜਿੱਥੋਂ ਇੱਕੋ ਵੇਲੇ 400 ਤੋਂ 500 ਗਿਣਤੀ ਵਿੱਚ ਸੰਗਤ ਦੂਰੋਂ ਦੇਖ ਕੇ ਦਰਸ਼ਨ ਕਰ ਸਕੇਗੀ। ਟਾਵਰ ਉੱਤੇ ਵੱਡੀ ਟੀਵੀ ਸਕਰੀਨ ਵੀ ਲਾਈ ਜਾਵੇਗੀ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਕਰਤਾਰਪੁਰ ਸਾਹਿਬ ਦੇ ਕੋਰੀਡਾਰ ਵਿੱਚ ਬਣਾਏ ਆਧੁਨਿਕ ਕਿਸਮ ਦੇ ਟਰਮੀਨਲ ਦਾ ਕੰਮ ਕਈ ਪੜਾਵਾਂ ਵਿੱਚ ਤਿਆਰ ਕੀਤਾ ਜਾਣਾ ਸੀ ਅਤੇ ਇਹ ਪਹਿਲਾਂ ਹੀ ਯੋਜਨਾ ਤਿਆਰ ਕਰ ਲਈ ਗਈ ਸੀ ਕਿ ਇਸ ਡੀਲਕਸ ਕਿਸਮ ਦੇ ਡਬਲ ਸਟੋਰੀ ਟਾਵਰ ਤੋਂ ਸਿੱਖ ਸੰਗਤ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਿਆ ਕਰੇਗੀ।

ਟਾਵਰ ਜਿਸਨੂੰ ਦਰਸ਼ਨੀ ਡਿਓੜੀ ਦਾ ਨਾਂ ਦਿੱਤਾ ਗਿਆ ਹੈ, ਦੀ ਲਾਗਤ ਸਵਾ ਤਿੰਨ ਕਰੋੜ ਦੇ ਲਗਭਗ ਦੱਸੀ ਗਈ ਹੈ। ਇਸ ਵਿੱਚ ਸਾਢੇ ਅੱਠ ਮੀਟਰ ਉੱਚੀ ਪਹਿਲੀ ਮੰਜ਼ਿਲ ਤੋਂ ਖੜ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਸਕਿਆ ਕਰਨਗੇ। ਦਰਸ਼ਨੀ ਡਿਓੜੀ ਦੀ ਪਹਿਲੀ ਮੰਜ਼ਿਲ ਉੱਤੇ ਵਾਈਪੀਜ਼ ਮਹਿਮਾਨਾਂ ਲਈ ਸ਼ੀਸ਼ੇ ਦਾ ਇੱਕ ਲਾਂਜ ਬਣਾਇਆ ਜਾਵੇਗਾ। ਇਸਦੀ ਧਰਾਤਲ ਉੱਤੇ ਕਾਫ਼ੀ ਸ਼ੌਪ ਅਤੇ ਇੱਕ ਵਿਰਾਸਤੀ ਵਸਤੂਆਂ ਦਾ ਸ਼ੋਅਰੂਮ ਖੋਲ੍ਹਿਆ ਜਾਵੇਗਾ। ਅਗਲੇ ਮਹੀਨੇ ਦਰਸ਼ਨੀ ਡਿਓੜੀ ਦਾ ਕੰਮ ਸ਼ੁਰੂ ਹੋਵੇਗਾ ਅਤੇ ਇਸਨੂੰ ਛੇ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

Exit mobile version