India

ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ‘ਚ ਦਰਦਨਾਕ ਹਾਦ ਸਾ, ਦਮ ਘੁੱਟਣ ਨਾਲ ਦੋ ਸ਼ਰਧਾਲੂਆਂ ਦੀ ਮੌ ਤ 6 ਜ਼ਖ਼ਮੀ

ਦ ਖ਼ਾਲਸ ਬਿਊਰੋ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਮਥੁਰਾ ਦੇ ਵਿਸ਼ਵ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ‘ਚ ਦਰਦਨਾਕ ਹਾ ਦਸਾ ਵਾਪਰਿਆ ਹੈ। ਮੰਦਰ ‘ਚ ਹੋਣ ਵਾਲੀ ਮੰਗਲਾ ਆਰਤੀ ਦੌਰਾਨ ਭੀੜ ਜ਼ਿਆਦਾ ਹੋਣ ਕਾਰਨ ਕੁਝ ਸ਼ਰਧਾਲੂਆਂ ਦਾ ਦਮ ਘੁੱਟ ਗਿਆ, ਜਿਸਦੇ ਚਲਦੇ 2 ਸ਼ਰਧਾਲੂਆਂ ਦੀ ਮੌ ਤ ਹੋ ਗਈ ਜਦਕਿ 6 ਜ਼ ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਵਰਿੰਦਾਵਨ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਮ ਰਨ ਵਾਲਿਆਂ ਵਿੱਚ ਇੱਕ ਔਰਤ ਸ਼ਾਮਲ ਹੈ। ਹਾ ਦਸੇ ਤੋਂ ਬਾਅਦ ਸਥਿਤੀ ਬੇਕਾਬੂ ਹੋ ਗਈ ਸੀ ਪਰ ਛੇਤੀ ਹੀ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ । ਮ੍ਰਿ ਤਕਾਂ ਦੀ ਪਛਾਣ ਨਿਰਮਲਾ ਦੇਵੀ ਵਾਸੀ ਅਤੇ ਰਾਮ ਪ੍ਰਸਾਦ ਵਿਸ਼ਵਕਰਮਾ ਵਜੋਂ ਹੋਈ ਹੈ।

 

ਜਿਸ ਸਮੇਂ ਮੰਦਰ ‘ਚ ਹਾ ਦਸਾ ਵਾਪਰਿਆ, ਉਸ ਸਮੇਂ ਡੀ.ਐੱਮ., ਐੱਸਐੱਸਪੀ, ਨਗਰ ਨਿਗਮ ਕਮਿਸ਼ਨਰ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ। ਹਾਦਸਾ ਵਾਪਰਦੇ ਹੀ ਪੁਲਿਸ ਅਤੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਬੇਹੋਸ਼ ਹੋਏ ਸ਼ਰਧਾਲੂਆਂ ਨੂੰ ਮੰਦਰ ‘ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਹਾ ਦਸੇ ‘ਚ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਰਾਮ ਕ੍ਰਿਸ਼ਨ ਮਿਸ਼ਨ, ਬ੍ਰਿਜ ਹੈਲਥ ਕੇਅਰ ਅਤੇ ਵਰਿੰਦਾਵਨ ਦੇ ਸੌ ਸ਼ਈਆ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਦੋ ਸ਼ਰਧਾਲੂਆਂ ਨੂੰ ਮ੍ਰਿ ਤਕ ਐਲਾਨ ਦਿੱਤਾ। ਇਹ ਹਾਦਸਾ 4 ਨੰਬਰ ਗੇਟ ‘ਤੇ ਵਾਪਰਿਆ ਹੈ।

 

ਮੰਦਰ ਦੇ 2 ਬਾਹਰੀ ਗੇਟ ਹਨ। 4 ਨੰਬਰ ਅਤੇ 1 ਨੰਬਰ। 4 ਨੰਬਰ ਗੇਟ ‘ਤੇ ਇਕ ਸ਼ਰਧਾਲੂ ਸਾਹ ਘੁੱਟਣ ਕਾਰਨ ਬੇਹੋਸ਼ ਹੋ ਗਿਆ, ਜਦੋਂ ਤੱਕ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਬਾਹਰ ਕੱਢਿਆ।  ਉਦੋਂ ਤੱਕ ਮੰਦਰ ਤੋਂ ਬਾਹਰ ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਇਕੱਠੀ ਹੋ ਗਈ, ਜਿਸ ਕਾਰਨ ਹੋਰ ਸ਼ਰਧਾਲੂਆਂ ਦਾ ਦਮ ਘੁੱਟਣ ਕਾਰਨ ਹਾ ਦਸਾ ਵਾਪਰ ਗਿਆ।

 

ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਕਈ ਸ਼ਰਧਾਲੂਆਂ ਨੇ ਮੰਦਿਰ ਤੋਂ ਬਾਹਰ ਆ ਕੇ ਹਵਾ ਖਾ ਕੇ ਸੁੱਖ ਦਾ ਸਾਹ ਲਿਆ।