The Khalas Tv Blog Punjab ਖੰਨਾ ‘ਚ ਦਰਦਨਾਕ ਹਾਦਸਾ, ਚੱਲਦੇ ਟਰੱਕ ਨੂੰ ਲੱਗੀ ਅੱਗ, 7,000 ਚੂਚੇ ਸੜ ਕੇ ਸੁਆਹ
Punjab

ਖੰਨਾ ‘ਚ ਦਰਦਨਾਕ ਹਾਦਸਾ, ਚੱਲਦੇ ਟਰੱਕ ਨੂੰ ਲੱਗੀ ਅੱਗ, 7,000 ਚੂਚੇ ਸੜ ਕੇ ਸੁਆਹ

A painful accident in Khanna, a moving truck caught fire, 7,000 chicks were burnt to ashes.

ਖੰਨਾ ਵਿੱਚ ਨੈਸ਼ਨਲ ਹਾਈਵੇ ‘ਤੇ ਐਤਵਾਰ ਦੇਰ ਰਾਤ ਇੱਕ ਟਰੱਕ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਟਰੱਕ ਵਿੱਚ ਲਦੇ ਮੁਰਗੀ ਦੇ ਸੱਤ ਹਜ਼ਾਰ ਚੂਚੇ ਸੜ ਕੇ ਸੁਆਹ ਹੋ ਗਏ। ਟਰੱਕ ਦੇ ਪਿੱਛੇ ਭਿਆਨਕ ਅੱਗ ਲੱਗੀ ਹੋਈ ਸੀ, ਪਰ ਡਰਾਈਵਰ ਨੂੰ ਪਤਾ ਤੱਕ ਨਹੀਂ ਚੱਲਿਆ। ਹਾਈਵੇ ‘ਤੇ ਮੌਜੂਦ ਲੋਕਾਂ ਦੇ ਸ਼ੋਰ ਮਚਾਉਣ ‘ਤੇ ਟਰੱਕ ਚਾਲਕ ਨੇ ਟਰੱਕ ਨੂੰ ਰੋਕਿਆ, ਜਦੋਂ ਤੱਕ ਸਾਰਾ ਟਰੱਕ ਅਤੇ ਉਸ ਵਿੱਚ ਸਵਾਰ ਸੱਤ ਹਜ਼ਾਰ ਚੂਚੇ ਸੜ ਚੁੱਕੇ ਸਨ।

ਉਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਬਰਨਿੰਗ ਟ੍ਰੇਨ ਤਾਂ ਦੇਖੀ ਸੀ ਅੱਜ ਬਰਨਿੰਗ ਟਰੱਕ ਵੀ ਦੇਖ ਲਿਆ। ਲੋਕਾਂ ਨੇ ਕਿਹਾ ਕਿ ਜੇਕਰ ਰੌਲਾ ਨਾ ਮਚਾਉਂਦੇ ਤਾਂ ਟਰੱਕ ਚਾਲਕ ਤੇ ਉਸ ਦੇ ਸਾਥੀ ਦੀ ਜਾਨ ਵੀ ਜਾ ਸਕਦੀ ਸੀ। ਸੂਚਨਾ ਮਿਲਣ ਤੋਂ ਬਾਅਦ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਸਾਰਾ ਟਰੱਕ ਸੜ ਕੇ ਸੁਆਹ ਹੋ ਚੁੱਕਾ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਬੁਝਾਈਆਂ। ਇਹ ਘਟਨਾ ਖੰਨਾ ਹਾਈਵੇ ‘ਤੇ ਬਣੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਹੋਈ।

ਟਰੱਕ ਡਰਾਈਵਰ ਅਭਿਸ਼ੇਕ ਨੇ ਦੱਸਿਆ ਕਿ ਉਹ ਕਰਨਾਲ ਤੋਂ ਸੱਤ ਹਜ਼ਾਰ ਮੁਰਗੇ ਲੱਦ ਕੇ ਜੰਮੂ-ਕਸ਼ਮੀਰ ਜਾ ਰਿਹਾ ਸੀ। ਜਿਵੇਂ ਹੀ ਉਹ ਖੰਨਾ ਜੀ.ਟੀ ਰੋਡ ‘ਤੇ ਪਹੁੰਚੇ ਤਾਂ ਟਰੱਕ ਦੇ ਪਿੱਛੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਡਰਾਈਵਰ ਨੇ ਉੱਥੇ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ। ਉਸਕਿਹਾ ਕਿ ਜੇ ਲੋਕ ਮੈਨੂੰ ਨਾ ਬੁਲਾਉਂਦੇ ਤਾਂ ਸ਼ਾਇਦ ਮੇਰੀ ਜਾਨ ਜਾ ਸਕਦੀ ਸੀ।

ਡਰਾਈਵਰ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਟਰੱਕ ਨੂੰ ਰੋਕਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਆਪਣੇ ਤਰੀਕੇ ਨਾਲ ਕੁਝ ਮਿੱਟੀ ਪਾ ਕੇ ਅਤੇ ਕੁਝ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਅੱਗ ਟਰੱਕ ਡਰਾਈਵਰ ਦੇ ਕੈਬਿਨ ਤੱਕ ਪਹੁੰਚ ਚੁੱਕੀ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਪੂਰੀ ਗੱਡੀ ਅਤੇ 7 ਹਜ਼ਾਰ ਚੂਚੇ ਸੜ ਚੁੱਕੇ ਸਨ।

Exit mobile version