‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਉੱਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਯੂਪੀ ਦੇ ਸੁਲਤਾਨਪੁਰ ਨੇੜੇ ਸ਼ੁੱਕਰਵਾਰ ਨੂੰ BMW ਦੀ ਭਿਆਨਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੜਕ ਹਾਦਸੇ ਵੇਲੇ BMW ਦੀ ਰਫ਼ਤਾਰ 230 ਕਿਲੋਮੀਟਰ ਪ੍ਰਤੀ ਘੰਟਾ ਸੀ। ਦਰਅਸਲ, ਕਾਰ ਵਿੱਚ ਸਵਾਰ ਚਾਰੇ ਨੌਜਵਾਨ ਫੇਸਬੁੱਕ ‘ਤੇ ਲਾਈਵ ਸਨ। ਕੈਮਰਾ ਸਪੀਡੋਮੀਟਰ ‘ਤੇ ਫੋਕਸ ਹੈ। ਇੱਕ ਨੌਜਵਾਨ ਕਹਿ ਰਿਹਾ ਸੀ – ਚਾਰੇ ਮਰਾਂਗੇ। ਫਿਰ ਕਾਰ ਇੱਕ ਕੰਟੇਨਰ ਨਾਲ ਟਕਰਾ ਜਾਂਦੀ ਹੈ। ਇਸ ਹਾਦਸੇ ਵਿੱਚ BMW ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ ਚਾਰੇ ਬੰਦੇ ਅਤੇ BMW ਦਾ ਇੰਜਣ ਦੂਰ-ਦੂਰ ਜਾ ਡਿੱਗੇ। ਇੱਕ ਨੌਜਵਾਨ ਦਾ ਸਿਰ ਅਤੇ ਹੱਥ ਕਰੀਬ 20-30 ਮੀਟਰ ਦੀ ਦੂਰੀ ਤੋਂ ਮਿਲੇ। ਕਾਰ ਦੇ ਪਰਖੱਚੇ ਉੱਡ ਗਏ। ਇਸ ਦੇ ਟੁਕੜੇ ਬੋਰੀਆਂ ਵਿੱਚ ਭਰ ਕੇ ਲਿਜਾਏ ਗਏ।
ਸਵਾ ਕਰੋੜ ਰੁਪਏ ਦੀ ਇੱਕ BMW 62-63 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀ ਸੀ। ਸਪੀਡ ਵਧਦੀ-ਵਧਦੀ 230 ਤੱਕ ਚਲੀ ਗਈ। ਫੇਸਬੁੱਕ ਦੀ ਪੂਰੀ ਵੀਡੀਓ ਹਾਦਸੇ ਤੱਕ ਨਹੀਂ ਪਹੁੰਚਦੀ ਪਰ ਇਹ ਘਟਨਾ ਕਿਸ ਰਫਤਾਰ ਨਾਲ ਵਾਪਰੀ ਹੋਵੇਗੀ, ਇਸ ਦਾ ਅਹਿਸਾਸ ਕਰਾ ਦਿੰਦੀ ਹੈ।
ਕਾਰ ਵਿੱਚ ਬਿਹਾਰ ਦੇ ਰੋਹਤਾਸ ਦਾ ਰਹਿਣ ਵਾਲਾ ਡਾਕਟਰ ਆਨੰਦ ਕੁਮਾਰ, ਉਸ ਦਾ ਚਚੇਰਾ ਭਰਾ ਇੰਜੀਨੀਅਰ ਦੀਪਕ ਆਨੰਦ, ਝਾਰਖੰਡ ਦਾ ਰਹਿਣ ਵਾਲਾ ਦੋਸਤ ਅਖਿਲੇਸ਼ ਸਿੰਘ ਅਤੇ ਭੋਲਾ ਕੁਸ਼ਵਾਹਾ ਸਵਾਰ ਸਨ। ਕਾਰ ਭੋਲਾ ਚਲਾ ਰਿਹਾ ਸੀ। ਪਰਿਵਾਰ ਮੁਤਾਬਕ ਡਾ. ਆਨੰਦ ਕੁਮਾਰ ਮਹਿੰਗੀਆਂ ਕਾਰਾਂ ਅਤੇ ਬਾਈਕ ਦਾ ਸ਼ੌਕੀਨ ਸੀ। ਉਸ ਕੋਲ 16 ਲੱਖ ਦੀ ਬਾਈਕ ਵੀ ਸੀ। ਹਾਲ ਹੀ ਵਿੱਚ ਲਗਭਗ ਸਵਾ ਕਰੋੜ ਰੁਪਏ ਵਿੱਚ ਇੱਕ ਨਵੀਂ BMW ਕਾਰ ਖਰੀਦੀ ਹੈ। ਇਸ ਦੀ ਸਰਵਿਸਿੰਗ ਲਈ ਲਖਨਊ ਜਾ ਰਹੇ ਸਨ।
ਡਾ. ਆਨੰਦ ਕੁਮਾਰ ਡੇਹਰੀ ਪ੍ਰਖੰਡ ਦੇ ਮਹਾਦੇਵਾ ਦਾ ਰਹਿਣ ਵਾਲਾ ਸੀ। ਉਹ ਜਮੁਹਾਰ ਐੱਨ.ਐੱਮ.ਸੀ.ਐੱਚ. ਵਿੱਚ ਲੇਪ੍ਰੋਸੀ ਵਿਭਾਗ ਵਿੱਚ HOD ਸੀ। ਆਨੰਦ ਪ੍ਰਕਾਸ਼ ਦਾ ਪਿਛਲੇ ਸਾਲ ਔਰੰਗਾਬਾਦ ਜ਼ਿਲ੍ਹੇ ਵਿੱਚ ਵਿਆਹ ਹੋਇਆ ਸੀ। ਆਨੰਦ ਕੁਮਾਰ ਮਸ਼ਹੂਰ ਡਾਕਟਰ ਅਤੇ ਜੇਡੀਯੂ ਨੇਤਾ ਨਿਰਮਲ ਕੁਮਾਰ ਦਾ ਛੋਟਾ ਪੁੱਤਰ ਸੀ। ਡਾ. ਨਿਰਮਲ ਕੁਮਾਰ ਇਸ ਸਮੇਂ ਪਾਰਟੀ ਵੱਲੋਂ ਔਰੰਗਾਬਾਦ ਲੋਕ ਸਭਾ ਦੇ ਇੰਚਾਰਜ ਹਨ।