ਬਿਉਰੋ ਰਿਪੋਰਟ – ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਨੇ ਆਪਣੇ ਐਕਸ ਰਾਹੀਂ ਜਾਣਕਾਰੀ ਦਿੱਤੀ ਹੈ, ਉਹ ਜਲਦੀ ਹੀ ਨਵੀਂ ਪਾਰਟੀ ਦਾ ਗਠਨ ਕਰਨਗੇ। ਉਨ੍ਹਾਂ ਐਕਸ ਤੇ ਲਿਖਿਆ ਕਿ ਸਮੂਹ ਸੰਗਤਾਂ ਦੀ ਅਪੀਲ ਤੇ ਲੰਮੀ ਵਿਚਾਰ ਮਗਰੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠਣ ਲਈ ਪੰਜਾਬ ਨੂੰ ਇਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ ਅਤੇ ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਕਾਰਨ ਸਿੱਖਾਂ ਦੇ ਮੁੱਦੇ ਸਿਆਸਤ ਵਿਚੋੋਂ ਲਗਭਗ ਮਨਫੀ ਹੋ ਚੁੱਕੇ ਹਨ ਅਤੇ ਹੋਰ ਪੰਥਕ ਅਖਵਾਉਣ ਵਾਲੀਆਂ ਧਿਰਾਂ ਜ਼ਮੀਨੀ ਪੱਧਰ ‘ਤੇ ਸੰਗਤਾ ਵਿੱਚ ਜਗ੍ਹਾ ਬਣਾਉਣ ਵਿਚ ਅਸਫਲ ਰਹੀਆਂ ਹਨ।
ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਘਰਸ਼ ਲੜਨਾ ਹੈ। ਪੰਥ ਪੰਜਾਬ ਦੀਆਂ ਮੰਗਾਂ ਤੇ ਹੱਕਾਂ ਦੀ ਪੂਰਤੀ ਲਈ ਇਕ ਮਤਾ ਵੀ ਸੰਗਤਾ ਅੱਗੇ ਛੇਤੀ ਪੇਸ਼ ਕਰਾਂਗੇ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਅਧਾਰ ਬਣੇਗਾ। ਵੱਖ ਵੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇਕ ਨਿਸ਼ਾਨ ਹੇਠਾਂ ਇਕੱਠੇ ਕਰਕੇ ਇਸ ਸੰਗਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ਸਾਡਾ ਜੀਵਨ ਪਹਿਲਾਂ ਵੀ ਪੰਥ ਪੰਜਾਬ ਨੂੰ ਸਮਰਪਿਤ ਸੀ ਅਤੇ ਅੱਗੇ ਵੀ ਹਰ ਸਾਹ ਸੰਗਤਾ ਨੂੰ ਸਮਰਪਿਤ ਰਹੇਗਾ।
ਇਹ ਵੀ ਪੜ੍ਹੋ – ਆੜ੍ਹਤੀਆਂ ਦੀ ਹੜ੍ਹਤਾਲ ਵਿਚਾਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਦਾ ਵੱਡਾ ਐਲਾਨ